ਮੁੰਬਈ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਇਨ੍ਹੀਂ ਦਿਨੀਂ ਮੁਸੀਬਤ 'ਚ ਹੈ ਕਿਉਂਕਿ ਉਹ ਮੁੰਬਈ 'ਚ ਜਿਸ ਮਕਾਨ 'ਚ ਰਹਿੰਦੀ ਸੀ ਉਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਖਬਰਾਂ ਅਨੁਸਾਰ ਆਪਣੇ ਅਡਲਟ ਅਕਸ ਦੇ ਕਾਰਨ ਸੰਨੀ ਨੂੰ ਖੁਦ ਦੀ ਪ੍ਰਾਪਰਟੀ ਖਰੀਦਣ 'ਚ ਮੁਸ਼ਕਲ ਆ ਰਹੀ ਹੈ। ਇਸੇ ਕਾਰਨ ਉਹ ਬਾਲੀਵੁੱਡ ਅਭਿਨੇਤਰੀ ਸੈਲਿਨਾ ਦੇ ਫਲੈਟ 'ਚ ਕਿਰਾਏ 'ਤੇ ਰਹਿ ਰਹੀ ਸੀ। ਸੈਲਿਨਾ ਨੇ ਸੰਨੀ ਦੀ ਮਜਬੂਰੀ ਸਮਝਦੇ ਹੋਏ ਉਸ ਨੂੰ ਆਪਣਾ ਫਲੈਟ ਕਿਰਾਏ 'ਤੇ ਦਿੱਤਾ ਸੀ।
ਹਾਲ ਹੀ 'ਚ ਉਸ ਨੇ ਸੰਨੀ ਨੂੰ ਜਲਦੀ ਤੋਂ ਜਲਦੀ ਘਰ ਖਾਲੀ ਕਰਨ ਨੂੰ ਕਹਿ ਦਿੱਤਾ ਸੀ। ਇਸ ਦਾ ਕਾਰਨ ਇਹ ਹੈ ਕਿ ਸੰਨੀ ਇਸ ਫਲੈਟ ਦੀ ਦੇਖਭਾਲ ਸਹੀ ਢੰਗ ਨਾਲ ਨਹੀਂ ਕਰ ਰਹੀ ਸੀ। ਸੂਤਰਾਂ ਅਨੁਸਾਰ ਸੈਲਿਨਾ ਨੇ ਪਿਛਲੇ ਦਿਨੀਂ ਆਪਣੇ ਫਲੈਟ 'ਤੇ ਸਰਪਰਾਈਜ਼ ਵਿਜ਼ਿਟ ਕੀਤਾ ਅਤੇ ਬਾਥਰੂਮ 'ਚ ਗੰਦਗੀ ਦੇਖ ਕੇ ਹੈਰਾਨ ਹੋ ਗਈ। ਇੰਨਾ ਹੀ ਨਹੀਂ ਉਸ ਨੇ ਇਹ ਵੀ ਦੇਖਿਆ ਕਿ ਕਿਸ ਤਰ੍ਹਾਂ ਬਾਲਕਨੀ ਦਾ ਫਰਨੀਚਰ ਸੜ ਰਿਹਾ ਹੈ। ਸੈਲਿਨਾ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੇ ਘਰ 'ਚ ਇੰਨੀ ਗੰਦਗੀ ਹੈ। ਇਹ ਸਭ ਦੇਖ ਕੇ ਉਸ ਨੇ ਸੰਨੀ ਨੂੰ ਤੁਰੰਤ ਘਰ ਖਾਲੀ ਕਰਨ ਲਈ ਬੋਲ ਦਿੱਤਾ ਸੀ। ਤੁਹਾਨੂੰ ਦੱਸ ਦਈਏ ਸੰਨੀ ਲਿਓਨ, ਸੈਲਿਨਾ ਵਲੋਂ ਘਰੋਂ ਕੱਢੇ ਜਾਣ ਤੋਂ ਬਾਅਦ ਹੁਣ ਮੁੰਬਈ ਦੇ ਇਕ ਹੋਟਲ 'ਚ ਰਹਿ ਰਹੀ ਹੈ।
ਮੱਲਿਕਾ ਬਣਨਾ ਚਾਹੁੰਦੀ ਸੀ ਆਮਿਰ ਦੀ ਪਤਨੀ!
NEXT STORY