ਮੁੰਬਈ- ਸੁਪਰਸਟਾਰ ਆਮਿਰ ਖਾਨ ਨੇ ਖੁਲਾਸਾ ਕੀਤਾ ਹੈ ਕਿ ਅਭਿਨੇਤਰੀ ਮੱਲਿਕਾ ਸ਼ੇਰਾਵਤ ਨੇ ਉਨ੍ਹਾਂ ਦੀ ਫਿਲਮ ਦੰਗਲ 'ਚ ਇਕ ਭੂਮਿਕਾ ਲਈ ਆਡੀਸ਼ਨ ਦਿੱਤਾ ਸੀ। ਪਹਿਲਵਾਨ ਮਹਾਵੀਰ ਸਿੰਘ ਦੀ ਜੀਵਨੀ 'ਤੇ ਆਧਾਰਿਤ ਨੀਤੇਸ਼ ਤਿਵਾਰੀ ਦੀ ਫਿਲਮ 'ਚ ਕਲਾਕਾਰਾਂ ਦੀ ਚੋਣ ਪ੍ਰਕੀਰਿਆ ਜਾਰੀ ਹੈ ਤੇ ਮੱਲਿਕਾ ਨੇ ਸਪੱਸ਼ਟ ਤੌਰ 'ਤੇ ਆਮਿਰ ਦੀ ਪਤਨੀ ਦੀ ਭੂਮਿਕਾ ਲਈ ਆਡੀਸ਼ਨ ਦਿੱਤਾ ਸੀ।
ਆਮਿਰ ਨੇ ਇਥੇ ਇਕ ਇੰਟਰਵਿਊ 'ਚ ਕਿਹਾ ਕਿ ਫਿਲਮ ਲਈ ਕਲਾਕਾਰਾਂ ਦੀ ਚੋਣ ਪ੍ਰਕੀਰਿਆ ਅਜੇ ਜਾਰੀ ਹੈ। ਉਹ ਇਕ ਬਿਹਤਰੀਨ ਅਭਿਨੇਤਰੀ ਹੈ। ਉਨ੍ਹਾਂ ਨੇ ਸਾਡੇ ਕਾਸਟਿੰਗ ਨਿਰਦੇਸ਼ਕ ਨਾਲ ਸੰਪਰਕ ਕੀਤਾ ਸੀ ਤੇ ਇਕ ਭੂਮਿਕਾ ਲਈ ਆਡੀਸ਼ਨ ਦਿੱਤਾ। ਸਾਡਾ ਧਿਆਨ ਅਜੇ ਗੀਤਾ ਤੇ ਬਬੀਤਾ (ਮਹਾਵੀਰ ਦੀਆਂ ਬੇਟੀਆਂ ਤੇ ਮਹਿਲਾ ਪਹਿਲਵਾਨ ਚੈਂਪੀਅਨ) ਦੀ ਭੂਮਿਕਾ ਲਈ 12-14 ਸਾਲ ਦੀ ਉਮਰ ਦੀਆਂ ਬਾਲ ਕਲਾਕਾਰਾਂ ਦੀ ਚੋਣ 'ਤੇ ਕੇਂਦਰਿਤ ਹੈ।
ਅਜ਼ਹਰੂਦੀਨ ਨੇ ਦੱਸਿਆ ਕਿਉਂ ਬਣਨ ਦਿੱਤੀ ਉਨ੍ਹਾਂ ਨੇ ਆਪਣੀ ਬਾਇਓਪਿਕ
NEXT STORY