ਮੁੰਬਈ- ਬਾਲੀਵੁੱਡ 'ਚ ਪ੍ਰਿਯੰਕਾ ਚੋਪੜਾ ਦਾ ਨਾਂ ਹੌਟ ਅਭਿਨੇਤਰੀਆਂ 'ਚ ਸ਼ੁਮਾਰ ਕੀਤਾ ਜਾਂਦਾ ਹੈ। ਜੇਕਰ ਪ੍ਰਿਯੰਕਾ ਦੇ ਇੰਸਟਾਗ੍ਰਾਮ ਦੀ ਗੱਲ ਕੀਤੀ ਜਾਵੇ ਤਾਂ ਪ੍ਰਿਯੰਕਾ ਦੀ ਤਰ੍ਹਾਂ ਹੀ ਉਸ ਦਾ ਇੰਸਟਾਗ੍ਰਾਮ ਵੀ ਕਾਫੀ ਬੋਲਡ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਹੌਟ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਹਨ। ਤੁਹਾਨੂੰ ਦੱਸ ਦਈਏ ਬਾਲੀਵੁੱਡ ਦੀ ਦੇਸੀ ਗਰਲ ਯਾਨੀ ਪ੍ਰਿਯੰਕਾ ਚੋਪੜਾ ਬਹੁਤ ਜਲਦੀ ਹੀ ਅਮਰੀਕੀ ਸ਼ੋਅ 'ਕਵਾਂਟਿਕੋ' 'ਚ ਨਜ਼ਰ ਆਉਣ ਵਾਲੀ ਹੈ। ਇਸ 'ਚ ਉਹ ਐੱਫ. ਆਈ. ਬੀ. ਏਜੰਟ ਏਲੈਕਸ ਪੈਰਿਸ਼ ਦੀ ਭੂਮਿਕਾ 'ਚ ਨਜ਼ਰ ਆਵੇਗੀ। ਹਾਲ ਹੀ 'ਚ ਉਸ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਕ ਰਾਕ ਸਟਾਰ ਵਾਂਗ ਮਹਿਸੂਸ ਕਰ ਰਹੀ ਹੈ। ਪ੍ਰਿਯੰਕਾ ਨੇ ਟਵਿੱਟਰ 'ਤੇ ਲਿਖਿਆ, ''ਮੈਂ ਰਾਕਸਟਾਰ ਵਾਂਗ ਮਹਿਸੂਸ ਕਰ ਰਹੀ ਹਾਂ। ਮੈਂ ਆਪਣੇ ਅੰਦਰ ਦੇ ਮਿਕ ਜੈਕਰ ਗਾਇਕ ਨੂੰ ਚੁਣੌਤੀ ਦੇ ਰਹੀ ਹਾਂ।'' ਸ਼ੋਅ 'ਕਵਾਂਟਿਕੋ' 'ਚ ਪ੍ਰਿਯੰਕਾ ਤੋਂ ਇਲਾਵਾ ਡ੍ਰਾਗੇ ਸਕਾਟ, ਜੋਹਨਾ ਬ੍ਰੈਡੀ, ਟੈਟ ਐਲਿੰਗਟਨ ਆਦਿ ਵੀ ਨਜ਼ਰ ਆਉਣਗੇ।
ਅਜਿਹਾ ਬੋਲਡ ਫੋਟੋਸ਼ੂਟ ਦੇਖ ਤੁਸੀਂ ਵੀ ਕਰੋਗੇ ਤੌਬਾ (ਦੇਖੋ ਤਸਵੀਰਾਂ)
NEXT STORY