ਜਲੰਧਰ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਦੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਅੱਜ ਯਾਨੀ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ 'ਤਨੁ ਵੇਡਸ ਮਨੁ' ਦੀ ਸੀਕੁਅਲ ਹੈ। ਇਸ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਨੇ ਕੀਤਾ ਹੈ। ਕੰਗਨਾ ਤੋਂ ਇਲਾਵਾ ਆਰ. ਮਾਧਵਨ, ਜਿੰਮੀ ਸ਼ੇਰਗਿੱਲ, ਸਵਰਾ ਭਾਸਕਰ ਨੇ ਵੀ ਇਸ ਫਿਲਮ 'ਚ ਮੁੱਖ ਕਿਰਦਾਰ ਅਦਾ ਕੀਤੇ ਹਨ। ਤੁਹਾਨੂੰ ਦੱਸ ਦਈਏ ਜਿੱਥੇ 'ਤਨੁ ਵੇਡਸ ਮਨੁ' ਦੀ ਕਹਾਣੀ ਖਤਮ ਹੋਈ ਸੀ ਉਥੋਂ ਹੀ ਰਿਟਰਨ ਹੋ ਰਹੀ ਹੈ। ਇਹ ਫਿਲਮ ਕਾਫੀ ਕਾਮੇਡੀ ਹੈ। ਫਿਲਮ ਦੀ ਸਭ ਤੋਂ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਕਾਨਪੁਰ ਦੀ ਤਿੱਖੀ ਮਿਰਚੀ ਯਾਨੀ 'ਤਨੁ' ਇਸ ਵਾਰ ਇਕੱਲੀ ਨਹੀਂ ਸਗੋਂ ਕੁਸੁਮ ਉਰਫ 'ਦੱਤੋ' ਨੂੰ ਨਾਲ ਲੈ ਕੇ ਆਈ ਹੈ। ਯਾਨੀ ਕੰਗਨਾ ਨੇ ਇਸ ਫਿਲਮ 'ਚ ਡਬਲ ਰੋਲ ਅਦਾ ਕੀਤਾ ਹੈ। ਹਰਿਆਣਵੀ ਕਿਰਦਾਰ ਲਈ ਕੰਗਨਾ ਦੀ ਸਖਤ ਮਿਹਨਤ ਪਰਦੇ 'ਤੇ ਸਾਫ ਨਜ਼ਰ ਆ ਰਹੀ ਹੈ। ਕੰਗਨਾ ਨੇ ਆਰ. ਮਾਧਵਨ ਦੀ ਪਤਨੀ ਦਾ ਕਿਰਦਾਰ ਅਦਾ ਕੀਤਾ ਹੈ।
ਇਸ ਫਿਲਮ ਨੂੰ ਸਾਲ 2015 ਦੀਆਂ ਰਿਲੀਜ਼ ਫਿਲਮਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਕੰਗਨਾ ਲਈ ਵੀ ਕਿਹਾ ਜਾ ਸਕਦਾ ਹੈ ਕਿ ਕੰਗਨਾ ਨੇ ਆਪਣੀ ਅਦਾਕਾਰੀ ਦਾ ਲੋਹਾ ਇਕ ਵਾਰ ਫਿਰ ਤੋਂ ਮਨਵਾ ਲਿਆ ਹੈ। ਇਹ ਫਿਲਮ 'ਚ ਕਾਮੇਡੀ, ਰੋਮਾਂਸ ਅਤੇ ਡਰਾਮੇ ਨਾਲ ਭਰਪੂਰ ਮੰਨੀ ਜਾ ਰਹੀ ਹੈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਕੰਗਨਾ ਦੀ ਐਕਟਿੰਗ ਦਰਸ਼ਕਾਂ ਦੇ ਦਿਲਾਂ 'ਤੇ ਛਾ ਗਈ ਹੈ।
Movie Review : ਜੱਸੀ ਗਿੱਲ ਤੇ ਗੌਹਰ ਖਾਨ ਦੀ ਪ੍ਰੇਮ ਕਹਾਣੀ ਦਰਸ਼ਕਾਂ ਨੇ ਕੀਤੀ ਕਬੂਲ
NEXT STORY