ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਬਣੀ ਅਭਿਨੇਤਰੀ ਸੰਨੀ ਲਿਓਨ ਨੂੰ ਇਨ੍ਹੀਂ ਦਿਨੀਂ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਨੀ ਲਿਓਨ 'ਤੇ ਅਜਮੇਰ ਦੀ ਇਕ ਕੋਰਟ ਨੇ ਅਸ਼ਲੀਲਤਾ ਫੈਲਾਉਣ ਦਾ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਅਜਮੇਰ ਦੀ ਐਡੀਸ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ਗਿਣਤੀ 1 ਨੇ ਅਭਿਨੇਤਰੀ ਸੰਨੀ ਲਿਓਨ ਉਰਫ ਕਰਨਜੀਤ ਕੌਰ, ਗੁਗਲ ਡਾਟ ਕਾਮ ਦੇ ਸੀ. ਈ. ਓ ਅਤੇ ਬਾਲੀਵੁੱਡ ਟੀ. ਵੀ ਰਿਪੋਰਟਰ ਮੈਗਜ਼ੀਨ ਦੇ ਐਡੀਟਰ ਐੱਸ. ਕੇ. ਆਰ ਸ਼ਰਮਾ ਖਿਲਾਫ ਕੋਤਵਾਲੀ ਥਾਣੇ 'ਚ ਮੁਕੱਦਮਾ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਅਰਿੰਜਯ ਜੈਨ ਨੇ ਇਸ ਮਾਮਲੇ 'ਚ ਕੋਰਟ 'ਚ ਕੇਸ ਦਰਜ ਕੀਤਾ ਸੀ। ਮਾਮਲੇ 'ਚ ਬਾਲੀਵੁੱਡ ਟੀ. ਵੀ. ਰਿਪੋਰਟਰ ਮੈਗਜ਼ੀਨ ਅਤੇ ਗੁਗਲ ਡਾਟ ਕਾਮ 'ਤੇ ਸੰਨੀ ਲਿਓਨ ਦੇ ਅਸ਼ਲੀਲ ਤਸਵੀਰਾਂ ਅਤੇ ਪੋਰਨ ਵੀਡੀਓ ਬਿਨਾਂ ਕਿਸੇ ਪਾਸਵਰਡ ਨਾਲ ਉਪਲੱਬਧ ਹੋਣ 'ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ।
ਕਿਹਾ ਗਿਆ ਹੈ ਕਿ ਇਸ ਨਾਲ ਸਮਾਜ 'ਚ ਨੌਜਵਾਨ ਪੀੜ੍ਹੀ 'ਤੇ ਗਲਤ ਅਸਰ ਪੈ ਰਿਹਾ ਹੈ। ਇਸ 'ਤੇ ਕੋਰਟ ਨੇ ਸਾਬਕਾ 'ਚ ਸ਼ਿਕਾਇਤ ਕਰਤਾ ਨੂੰ ਥਾਣੇ 'ਚ ਮੁਕੱਦਮਾ ਕਰਵਾਉਣ ਲਈ ਕਿਹਾ ਪਰ ਥਾਣੇ 'ਚ ਪੁਲਸ ਨੇ ਸ਼ਿਕਾਇਤ ਕਰਤਾ ਦਾ ਮੁਕੱਦਮਾ ਦਰਜ ਨਹੀਂ ਕੀਤਾ ਤਾਂ ਕੋਰਟ ਨੇ ਥਾਣੇ ਦੇ ਇੰਚਾਰਜ ਜਤਿੰਦਰ ਗੰਗਵਾਨੀ ਨੂੰ ਕੋਰਟ 'ਚ ਤਲਬ ਕਰ ਲਿਆ। ਫਿਲਮ 'ਕੁਛ-ਕੁਛ ਲੋਚਾ ਹੈ' ਦੇ ਖਿਲਾਫ ਮੁੰਬਈ 'ਚ ਪਹਿਲਾਂ ਤੋਂ ਮੁਕਦਮਾ ਦਰਜ ਹੋਣ ਦਾ ਤਰਕ ਦਿੱਤਾ। ਜੇਕਰ ਸ਼ਿਕਾਇਤ ਪੱਖ ਨੇ ਮੈਗਜ਼ੀਨ ਅਤੇ ਸੰਨੀ ਲਿਓਨ ਦੀ ਵੈੱਬਸਾਈਟ ਨੂੰ ਆਧਾਰ ਬਣਾ ਕੇ ਜਿਰਹ ਕੀਤੀ ਜਿਸ 'ਤੇ ਕੋਰਟ ਨੇ ਕੋਤਵਾਲੀ ਥਾਣੇ ਨੂੰ ਮਹਿਲਾਵਾਂ ਦਾ ਅਸ਼ਲੀਲ ਰੂਪਨ ਪਾਬੰਧੀ ਐਕਟ ਸਮੇਤ ਕੁਝ ਹੋਰ ਕਾਨੂੰਨਾਂ ਤਹਿਤ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਐੱਫ. ਆਈ. ਆਰ ਦਰਜ ਸੰਨੀ ਲਿਓਨ ਖਿਲਾਫ ਠਾਣੇ ਜੇ ਡੋਂਬੀਵਲੀ ਪੁਲਸ ਸਟੇਸ਼ਨ 'ਚ ਵੀ ਅਸ਼ਲੀਲਤਾ ਫੈਲਾਉਣ ਜਾ ਕੇਸ ਦਰਜ ਹੋ ਚੁੱਕਿਆ ਹੈ। ਸੰਨੀ ਲਿਓਨ ਖਿਲਾਫ 292, 292 ਏ, 294 ਅਤੇ ਆਈ. ਟੀ. ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
'ਫਿਊਰੀਅਸ 8' 'ਚ ਵੀ ਨਜ਼ਰ ਆਉਣਗੇ 'ਦਿ ਰੌਕ'
NEXT STORY