ਮੁੰਬਈ- ਮੰਨੇ-ਪ੍ਰਮੰਨੇ ਰੈਸਲਰ ਤੇ ਐਕਟਰ ਡਵੇਨ ਜੌਨਸਨ ਦਿ ਰੌਕ ਨੇ ਫਾਸਟ ਐਂਡ ਫਿਊਰੀਅਸ ਦੇ ਅੱਠਵੇਂ ਸੀਜ਼ਨ 'ਚ ਕੰਮ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਆਪਣੀ ਨਵੀਂ ਫਿਲਮ ਸੈਨ ਐਂਡ੍ਰੀਆਸ ਦੇ ਪ੍ਰਚਾਰ ਦੌਰਾਨ ਇਕ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਦੱਸਿਆ ਕਿ ਉਹ ਆਉਣ ਵਾਲੀ ਫਿਲਮ ਫਿਊਰੀਅਸ 8 'ਚ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਯਕੀਨੀ ਰੂਪ ਨਾਲ ਇਹ ਹਾਬਸ ਦੇ ਬਿਨਾਂ ਕਿਵੇਂ ਬਣ ਸਕਦੀ ਹੈ। ਫਾਸਟ ਐਂਡ ਫਿਊਰੀਅਸ ਦੇ ਪੰਜਵੀਂ ਸੀਰੀਜ਼ 'ਚ ਸ਼ਾਮਲ ਹੋਣ ਦੇ ਬਾਅਦ ਡਵੇਨ ਜੌਨਸਨ ਇਸ ਸੀਰੀਜ਼ ਦੀਆਂ ਫਿਲਮਾਂ ਦਾ ਅਹਿਮ ਹਿੱਸਾ ਬਣ ਗਏ ਹਨ। ਫਿਲਮ ਫਿਊਰੀਅਸ 8 14 ਅਪ੍ਰੈਲ 2017 ਨੂੰ ਰਿਲੀਜ਼ ਹੋਵੇਗੀ।
ਨਵੀਆਂ ਚੀਜ਼ਾਂ ਸਿੱਖਣਾ ਚੰਗਾ ਲੱਗਦਾ ਹੈ : ਜੈਕਲੀਨ ਫਰਨਾਂਡੀਜ਼
NEXT STORY