ਮੁੰਬਈ- ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਨੂੰ ਬੀਮਾਰੀ ਕਾਰਨ ਹਸਪਤਾਲ 'ਚ ਭਰਤੀ ਹੋਣਾ ਪਿਆ। ਉਹ ਹਾਲ ਹੀ 'ਚ ਨਿਊਯਾਰਕ ਤੋਂ ਵਾਪਸ ਆਏ ਹਨ। ਕੈਲਾਸ਼ ਖੇਰ ਨੇ (41) ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੀਮਾਰੀ ਕਾਰਨ ਗੁਜਰਾਤ ਦਾ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰਨਾ ਪਿਆ। ਖੇਰ ਨੇ ਲਿਖਿਆ, ''ਸਿਹਤ ਨੂੰ ਨਜ਼ਰ ਅੰਦਾਜ਼ ਕਰਨ, ਕਮਿਟਮੈਂਟ ਨੂੰ ਪਹਿਲ ਦੇਣ ਕਾਰਨ ਇਹ ਸਥਿਤੀ ਹੋਈ। ਪਹਿਲੀ ਵਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਹਾਂ। ਨਿਊਯਾਰਕ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਮੈਂ ਬੀਮਾਰ ਹੋ ਗਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਹੋਣਾ ਪਿਆ। ਪਹਿਲੀ ਵਾਰ ਗੁਜਰਾਤ 'ਚ ਭਰੂਚ ਦੇ ਜਨਤਕ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ।''
ਦੇਖੋ ਕਾਨਸ ਫਿਲਮ ਫੈਸਟੀਵਲ ਦੀਆਂ ਉਹ ਤਸਵੀਰਾਂ, ਜਿਨ੍ਹਾਂ ਤੋਂ ਹੀ ਤੁਸੀਂ ਹੁਣ ਤੱਕ ਅਨਜਾਣ (ਦੇਖੋ ਤਸਵੀਰਾਂ)
NEXT STORY