ਮੁੰਬਈ- ਇਸ ਸਾਲ 68ਵੇਂ ਕਾਨਸ ਫਿਲਮ ਫੈਸਟੀਵਲ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਕੀਤਾ ਗਿਆ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਇਸ ਦੌਰਾਨ ਬਾਲੀਵੁੱਡ ਹਸਤੀਆਂ ਦੇ ਨਾਲ-ਨਾਲ ਹਾਲੀਵੁੱਡ ਦੇ ਸੈਲੇਬਸ ਵੀ ਦੇਖਣ ਨੂੰ ਮਿਲੇ। ਬਾਲੀਵੁੱਡ 'ਚੋਂ ਕਾਨਸ ਫਿਲਮ ਫੈਸਟੀਵਲ 'ਚ ਸੋਨਮ ਕਪੂਰ, ਮੱਲਿਕਾ ਸ਼ੇਰਾਵਤ, ਐਸ਼ਵਰਿਆ ਰਾਏ ਬੱਚਨ, ਕੈਟਰੀਨਾ ਕੈਫ ਆਦਿ ਹਸੀਨਾਵਾਂ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ।
ਇਸ ਦੌਰਾਨ ਸੋਨਮ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆਈ। ਰੈੱਡ ਕਾਰਪੇਟ 'ਤੇ ਉਸ ਨੇ ਆਪਣੇ ਜਲਵੇ ਬਿਖੇਰ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਅੱਜ ਅਸੀਂ ਤੁਹਾਡੇ ਸਾਹਮਣੇ ਕਾਨਸ ਫਿਲਮ ਫੈਸਟੀਵਲ ਦੀਆਂ ਹੀ ਕੁਝ ਨਵੀਆਂ ਅਤੇ ਪੁਰਾਣੀਆਂ ਤਸਵੀਰਾਂ ਲੈ ਕੇ ਆਏ ਹਾਂ, ਜਿਨ੍ਹਾਂ 'ਚ ਤੁਸੀਂ ਆਪਣੇ ਪਸੰਦੀਦਾ ਸਿਤਾਰੇ ਦੇਖ ਸਕਦੇ ਹੋ ਕਿ ਕਿਵੇਂ ਇਨ੍ਹਾਂ ਨੇ ਕਾਨਸ ਫਿਲਮ ਫੈਸਟੀਵਲ 'ਚ ਜਲਵੇ ਬਿਖੇਰੇ ਹਨ। ਤੁਹਾਨੂੰ ਦੱਸ ਦਈਏ 68ਵੇਂ ਕਾਨਸ ਫਿਲਮ ਫੈਸਟੀਵਲ ਇਸ ਤੋਂ ਪਹਿਲਾਂ ਵੀ ਕਈ ਸਿਤਾਰੇ ਸ਼ਿਰਕਤ ਕਰ ਚੁੱਕੇ ਹਨ। ਕਈ ਸਿਤਾਰੇ ਇਥੇ ਆਪਣੀਆਂ ਫਿਲਮਾਂ ਨੂੰ ਵੀ ਪ੍ਰਮੋਟ ਕਰਨ ਲਈ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਐਸ਼ਵਰਿਆ ਰਾਏ ਬੱਚਨ ਕਾਨਸ ਨਾਲ ਪਿਛਲੇ 14 ਸਾਲਾਂ ਤੋਂ ਜੁੜੀ ਹੋਈ ਹੈ।
ਕਾਨਸ ਤੋਂ ਵਾਪਸ ਆਈ ਐਸ਼ਵਰਿਆ, ਪਿਤਾ ਨਾਲ ਮਿਲ ਕੇ ਹੋਈ ਭਾਵੁਕ (ਦੇਖੋ ਤਸਵੀਰਾਂ)
NEXT STORY