ਮੁੰਬਈ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਹੁਣ ਜਲਦੀ ਹੀ ਇਕ ਵਿਗਿਆਪਨ ਕਰਦੀ ਨਜ਼ਰ ਆ ਸਕਦੀ ਹੈ। ਜੀ ਹਾਂ, ਖਬਰ ਹੈ ਕਿ ਸੰਨੀ ਲਿਓਨ ਇਕ ਪਾਨ ਮਸਾਲਾ ਕੰਪਨੀ ਦਾ ਵਿਗਿਆਪਨ ਕਰਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਇਕ ਕੰਡੋਮ ਕੰਪਨੀ ਲਈ ਵਿਗਿਆਪਨ ਕਰ ਚੁੱਕੀ ਹੈ। ਇਹ ਵਿਗਿਆਪਨ ਕਾਫੀ ਚਰਚਾ 'ਚ ਰਿਹਾ ਸੀ। ਇਸ ਨੂੰ ਲੈ ਕੇ ਕੁਝ ਵਿਵਾਦ ਵੀ ਖੜੇ ਹੋਏ ਸਨ। ਖਬਰ ਅਨੁਸਾਰ ਇਸ ਵਿਗਿਆਪਨ ਨੂੰ ਲੈ ਕੇ ਪਾਨ ਮਸਾਲਾ ਕੰਪਨੀ ਅਤੇ ਸੰਨੀ ਵਿੱਚ ਗੱਲ ਲਗਭਗ ਫਾਈਨਲ ਹੋ ਗਈ ਹੈ। ਹਾਲਾਂਕਿ ਅਜੇ ਪਾਨ ਮਸਾਲਾ ਕੰਪਨੀ ਜਾਂ ਸੰਨੀ ਲਿਓਨ ਵਲੋਂ ਇਸ ਗੱਲ ਦੀ ਆਧਿਕਾਰਤ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੰਨੀ ਲਿਓਨ 'ਤੇ ਇਨ੍ਹੀਂ ਦਿਨੀਂ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਅਜਮੇਰ ਦੀ ਇਕ ਕੋਰਟ ਨੇ ਅਸ਼ਲੀਲਤਾ ਫੈਲਾਉਣ ਦਾ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ 'ਚ ਬਾਲੀਵੁੱਡ ਟੀਵੀ ਰਿਪੋਰਟਰ ਮੈਗਜ਼ੀਨ ਅਤੇ ਗੂਗਲ ਡਾਟ ਕਾਮ 'ਤੇ ਸੰਨੀ ਲਿਓਨ ਦੀਆਂ ਅਸ਼ਲੀਲ ਤਸਵੀਰਾਂ ਅਤੇ ਪੋਰਨ ਵੀਡੀਓ ਬਿਨਾਂ ਕਿਸੇ ਪਾਸਵਰਡ ਦੇ ਸੌਖੇ ਢੰਗ ਨਾਲ ਉਪਲੱਬਧ ਹੋਣ 'ਤੇ ਇਤਰਾਜ਼ ਕੀਤਾ ਗਿਆ ਹੈ।
ਬਾਲੀਵੁੱੱਡ ਦੇ ਮਸ਼ਹੂਰ ਗਾਇਕ ਕੈਲਾਸ਼ ਹਸਪਤਾਲ 'ਚ ਭਰਤੀ (ਦੇਖੋ ਤਸਵੀਰਾਂ)
NEXT STORY