ਮੁੰਬਈ- ਸਲਮਾਨ ਖਾਨ ਨੂੰ ਲੈ ਕੇ ਇਕ ਵਾਰ ਫਿਰ ਹੰਗਾਮਾ ਹੋ ਸਕਦਾ ਹੈ ਕਿਉਂਕਿ ਖਬਰਾਂ ਮੁਤਾਬਕ ਉਨ੍ਹਾਂ ਨੇ ਦੁਬਈ 'ਚ ਹੋਣ ਵਾਲੇ ਇਕ ਬਾਲੀਵੁੱਡ ਐਵਾਰਡ ਸ਼ੋਅ ਲਈ ਹਾਂ ਕਰ ਦਿੱਤੀ ਹੈ। ਹਾਲਾਂਕਿ ਅਜੇ ਤਕ ਕੋਰਟ ਕੋਲੋਂ ਉਨ੍ਹਾਂ ਨੂੰ ਦੁਬਈ ਜਾਣ ਦੀ ਇਜਾਜ਼ਤ ਨਹੀਂ ਮਿਲ ਸਕੀ ਹੈ।
ਖਬਰਾਂ ਮੁਤਾਬਕ ਸਲਮਾਨ ਖਾਨ, ਪ੍ਰਿਅੰਕਾ ਚੋਪੜਾ, ਕਰਨ ਜੌਹਰ, ਜੈਕਲੀਨ ਫਰਨਾਂਡੀਜ਼ ਤੇ ਵਰੁਣ ਧਵਨ ਵਰਗੇ ਸਿਤਾਰੇ ਇਸ ਸ਼ੋਅ 'ਚ ਸਭ ਤੋਂ ਵੱਡੀ ਐਂਟਰੀ ਕਰਨ ਵਾਲੇ ਹਨ। ਉਨ੍ਹਾਂ ਦੀ ਐਂਟਰੀ ਨੂੰ ਸ਼ਾਨਦਾਰ ਤੇ ਵੱਖਰਾ ਬਣਾਉਣ ਲਈ ਹੌਟ ਏਅਰ ਬਲੂਨ ਦਾ ਵੀ ਇੰਤਜ਼ਾਮ ਕਰ ਲਿਆ ਗਿਆ ਹੈ।
Birthday Special : ਛੋਟੇ ਹੁੰਦਿਆਂ ਸੀ ਹਿੱਟ, ਵੱਡਾ ਹੋਇਆ ਤਾਂ ਰਿਹਾ ਸਾਧਾਰਨ (ਦੇਖੋ ਤਸਵੀਰਾਂ)
NEXT STORY