ਬਾਲੀਵੁੱਡ ਅਭਿਨੇਤਾ ਕੁਣਾਲ ਖੇਮੂ ਦਾ ਜਨਮ 25 ਮਈ 1983 ਨੂੰ ਹੋਇਆ ਸੀ। ਉਸ ਨੇ ਬਤੌਰ ਚਾਈਲਡ ਆਰਟਿਸਟ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 10 ਸਾਲ ਦੀ ਉਮਰ 'ਚ ਉਸ ਨੇ ਪਹਿਲੀ ਫਿਲਮ ਕੀਤੀ ਸੀ। ਉਸ ਨੇ ਸਲਮਾਨ ਖਾਨ, ਆਮਿਰ ਖਾਨ ਤੇ ਅਜੇ ਦੇਵਗਨ ਵਰਗੇ ਸਿਤਾਰਿਆਂ ਨਾਲ ਹਿੱਟ ਫਿਲਮਾਂ ਦਿੱਤੀਆਂ ਹਨ ਪਰ ਵੱਡੇ ਹੋ ਕੇ ਬਤੌਰ ਅਭਿਨੇਤਾ ਉਸ ਦਾ ਕਰੀਅਰ ਸਫਲ ਨਹੀਂ ਰਿਹਾ। ਕੁਮਾਲ ਨੇ ਚਾਈਲਡ ਆਰਟਿਸਟ ਦੇ ਤੌਰ 'ਤੇ ਦੂਰਦਰਸ਼ਨ ਦੇ ਸੀਰੀਅਲ ਗੁਲ ਗੁਲਸ਼ਨ ਗੁਲਫਾਮ ਰਾਹੀਂ ਅਭਿਨੈ ਸਫਰ ਸ਼ੁਰੂ ਕੀਤਾ ਸੀ।
ਇਸ ਤੋਂ ਬਾਅਦ ਉਸ ਨੇ ਚਾਈਲਟ ਆਰਟਿਸਟ ਦੇ ਤੌਰ 'ਤੇ ਕਈ ਫਿਲਮਾਂ 'ਚ ਕੰਮ ਕੀਤਾ। ਉਸ ਨੇ ਹਮ ਹੈਂ ਰਾਹੀ ਪਿਆਰ ਕੇ, ਰਾਜਾ ਹਿੰਦੁਸਤਾਨੀ, ਭਾਈ, ਜੁੜਵਾਂ, ਜ਼ਖਮ, ਦੁਸ਼ਮਨ, ਕਲਯੁਗ, ਟ੍ਰੈਫਿਕ ਸਿਗਨਲ, ਢੋਲ, ਗੋਲਮਾਲ 3, ਗੋ ਗੋਆ ਗੌਨ ਸਣੇ ਹੋਰਨਾਂ ਫਿਲਮਾਂ 'ਚ ਕੰਮ ਕੀਤਾ ਹੈ।
'ਨਿਰਾ ਹੀ ਇਸ਼ਕ' ਹਨ ਪਾਕਿਸਤਾਨ ਦੀਆਂ ਇਹ ਹੌਟ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY