ਮੁੰਬਈ- ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਦੀ ਭੈਣ ਅਰਪਿਤਾ ਪਹਿਲੀ ਵਾਰ ਪਤੀ ਆਯੂਸ਼ ਸ਼ਰਮਾ ਨਾਲ ਮੰਡੀ ਆਪਣੇ ਸਹੁਰੇ ਘਰ ਪੁੱਜ ਗਈ ਹੈ। ਅਰਪਿਤਾ-ਆਯੂਸ਼ ਨਾਲ ਖਾਨ ਪਰਿਵਾਰ ਦੇ ਮੈਂਬਰ ਵੀ ਇਥੇ ਪਹੁੰਚ ਗਏ ਹਨ। ਸਲਮਾਨ ਖਾਨ ਵੀ ਮੰਡੀ ਪੁੱਜ ਗਏ ਹਨ। ਮੰਡੀ 'ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਅਰਪਿਤਾ ਦਾ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ। ਰਿਸ਼ਤੇਦਾਰਾਂ ਸਾਹਮਣੇ ਪੂਰੇ ਰੀਤੀ-ਰਿਵਾਜਾਂ 'ਚ ਅਰਪਿਤਾ ਨੇ ਪਹਾੜੀ ਅੰਦਾਜ਼ 'ਚ ਗ੍ਰਹਿ ਪ੍ਰਵੇਸ਼ ਕੀਤਾ।
ਇਥੇ ਮੰਡੀ 'ਚ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਕਾਫੀ ਉਤਸ਼ਾਹਿਤ ਦਿਖ ਰਹੇ ਸਨ। ਦੱਸਣਯੋਗ ਹੈ ਕਿ ਸੋਮਵਾਰ ਨੂੰ ਸ਼ਹਿਰ ਦੇ ਇਤਿਹਾਸਕ ਜਿਮਖਾਨਾ ਕਲੱਬ 'ਚ ਰਿਸੈਪਸ਼ਨ ਪਾਰਟੀ ਹੋਣ ਜਾ ਰਹੀ ਹੈ। ਇਸ 'ਚ ਬਾਲੀਵੁੱਡ ਦੇ ਨਾਲ-ਨਾਲ ਰਾਜਨੀਤੀ ਸ਼ਖਸੀਅਤਾਂ ਵੀ ਸ਼ਾਮਲ ਹੋਣਗੀਆਂ। ਐਤਵਾਰ ਨੂੰ ਅਰਪਿਤਾ-ਆਯੂਸ਼ ਦੇ ਨਾਲ ਖਾਨ ਪਰਿਵਾਰ ਤੋਂ ਸਲਮਾਨ ਖਾਨ ਦੀ ਮਾਂ ਸਲਮਾ, ਭਰਾ ਸੋਹੇਲ ਖਾਨ, ਭੈਣ ਅਲਵੀਰਾ, ਜੀਜਾ ਅਤੁਲ ਅਗਨੀਹੋਤਰੀ ਤੋਂ ਇਲਾਵਾ ਹੋਰ ਲੋਕ ਦੇਰ ਸ਼ਾਮ ਮੰਡੀ ਪੁੱਜੇ।
ਕ੍ਰਿਕਟ 'ਚ ਸ਼ਾਹਰੁਖ ਦਾ ਵੀ ਹੈ ਰਿਕਾਰਡ, ਨਹੀਂ ਯਕੀਨ ਤਾਂ ਦੇਖੋ ਇਹ ਵੀਡੀਓ
NEXT STORY