ਮੁੰਬਈ- ਐਤਵਾਰ ਨੂੰ ਕੋਲਕਾਤਾ 'ਚ ਆਈ. ਪੀ. ਐੱਲ. ਸੀਜ਼ਨ 8 ਦਾ ਫਾਈਨਲ ਮੈਚ ਖੇਡਿਆ ਗਿਆ। ਜਿਸ 'ਚ ਮੁੰਬਈ ਨੇ ਚੇਨਈ ਨੂੰ 41 ਦੌੜਾਂ ਨਾਲ ਹਰਾਇਆ। ਖੈਰ ਅਸੀਂ ਤੁਹਾਨੂੰ ਇਸ ਮੈਚ ਬਾਰੇ ਨਹੀਂ, ਸਗੋਂ ਇਕ ਅਜਿਹੇ ਮੈਚ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਹੜੀ ਅੱਜ ਤਕ ਕਦੇ ਟੀ. ਵੀ. 'ਤੇ ਪ੍ਰਸਾਰਿਤ ਨਹੀਂ ਹੋਈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਈ. ਪੀ. ਐੱਲ. ਦੇ ਉਸ ਮੈਚ ਦੀ, ਜਿਸ ਮੈਚ 'ਚ ਕੋਲਕਾਤਾ ਨਾਈਟਰਾਈਡਰਸ ਦੇ ਮਾਲਕ ਕਿੰਗ ਖਾਨ ਸ਼ਾਹਰੁਖ ਖਾਨ ਮੈਦਾਨ 'ਤੇ ਉਤਰੇ ਤੇ ਦੌੜਾਂ ਦੀ ਝੜੀ ਲਗਾ ਦਿੱਤੀ।
ਇਹ ਗੈਰ-ਰਸਮੀ ਮੈਚ ਕੋਲਕਾਤਾ ਨਾਈਟ ਰਾਈਡਰਸ ਤੇ ਰਾਇਲ ਚੈਲੰਜਰਸ ਬੰਗਲੌਰ ਦੇ ਸਪੋਰਟ ਸਟਾਫ ਵਿਚਾਲੇ ਖੇਡਿਆ ਗਿਆ ਸੀ। ਕੋਲਕਾਤਾ ਵਲੋਂ ਕਪਤਾਨੀ ਦੀ ਜ਼ਿੰਮੇਵਾਰੀ ਸ਼ਾਹਰੁਖ ਖਾਨ ਨੇ ਸੰਭਾਲੀ, ਜਦਕਿ ਬੰਗਲੌਰ ਵਲੋਂ ਕਪਤਾਨ ਵਿਜੇ ਮਾਲਿਆ ਰਹੇ। ਸ਼ਾਹਰੁਖ ਦੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ 'ਤੇ 67 ਦੌੜਾਂ ਬਣਾਈਆਂ ਤੇ ਵਿਜੇ ਮਾਲਿਆ ਦੀ ਟੀਮ ਸਾਹਮਣੇ 68 ਦੌੜਾਂ ਦਾ ਟੀਚਾ ਰੱਖਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਬੰਗਲੌਰ ਦੀ ਟੀਮ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਟੀਚੇ ਨੂੰ ਪੂਰਾ ਕੀਤਾ। ਸ਼ਾਹਰੁਖ ਖਾਨ ਦੀ ਟੀਮ ਨੂੰ ਇਸ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਪੇਂਟ ਵੀ ਨਾ ਲੁਕੋ ਸਕਿਆ ਹੁਸਨ, ਹੋਇਆ ਖੁੱਲ੍ਹ ਕੇ ਐਕਸਪੋਜ਼ (ਦੇਖੋ ਤਸਵੀਰਾਂ)
NEXT STORY