ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਬਣੀ ਅਭਿਨੇਤਰੀ ਸੰਨੀ ਲਿਓਨ, ਗੂਗਲ ਡਾਟ ਕਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੰਬਈ ਬਾਲੀਵੁੱਡ ਟੀਵੀ ਰਿਪੋਰਟਰ ਖਿਲਾਫ ਅਜਮੇਰ ਦੇ ਸਦਨ ਥਾਣੇ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਹ ਮੁਕੱਦਮਾ ਐਡੀਸ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਆਦੇਸ਼ 'ਤੇ ਕੀਤਾ ਹੈ। ਸਦਰ ਥਾਣਾ ਪੁਲਸ ਨੇ ਦੱਸਿਆ ਕਿ ਅਰਿੰਜਯ ਜੈਨ ਨੇ ਐਡੀਸ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਗੂਗਲ ਡਾਟ ਕਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੰਬਈ ਬਾਲੀਵੁੱਡ ਟੀਵੀ ਰਿਪਰੋਟਰ ਐੱਸ. ਕੇ. ਆਰ. ਸ਼ਰਮਾ 'ਤੇ ਫਿਲਮ ਅਭਿਨੇਤਰੀ ਸੰਨੀ ਲਿਓਨ ਦੀਅÎਾਂ ਅਸ਼ਲੀਲ ਤਸਵੀਰÎਾਂ ਅਤੇ ਪੋਰਨ ਵੀਡੀਓਜ਼ 'ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਇਸਤਗਾਸਾ ਪੇਸ਼ ਕੀਤਾ ਹੈ। ਅਦਾਲਤ ਨੇ ਇਸਤਗਾਸੇ 'ਤੇ ਸੁਣਵਾਈ ਕਰਨ ਤੋਂ ਬਾਅਦ ਸਦਰ ਥਾਣੇ ਪੁਲਸ ਨੂੰ ਪੋਰਨ ਸਟਾਰ ਸੰਨੀ ਲਿਓਨ ਸਮੇਤ ਤਿੰਨੋਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ। ਪੁਲਸ ਨੇ ਸੰਨੀ ਲਿਓਨ, ਗੂਗਲ ਡਾਟ ਕਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੰਬਈ ਬਾਲੀਵੁੱਡ ਟੀਵੀ ਰਿਪੋਰਟਰ ਐੱਸ. ਕੇ. ਆਰ. ਸ਼ਰਮਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਕਸ਼ੈ ਦੀ ਫਿਲਮ 'ਸਿੰਘ ਇਜ਼ ਬਲਿੰਗ' ਦਾ ਪਹਿਲਾ ਪੋਸਟਰ ਹੋਇਆ ਜਾਰੀ (ਦੇਖੋ ਤਸਵੀਰਾਂ)
NEXT STORY