ਮੁੰਬਈ- ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ 'ਸਿੰਘ ਇਜ਼ ਬਲਿੰਗ' ਦੀ ਸ਼ੂਟਿੰਗ ਸੋਮਵਾਰ ਨੂੰ ਗੋਆ 'ਚ ਪੂਰੀ ਹੋ ਗਈ ਹੈ। ਇਸ ਫਿਲਮ ਦਾ ਪਹਿਲਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਡਾਇਰੈਕਟਰ ਪ੍ਰਭੂਦੇਵਾ ਨੇ ਟਵੀਟ ਕਰਕੇ ਦਿੱਤੀ। ਸੋਮਵਾਰ ਨੂੰ ਫਿਲਮ ਦੀ ਸਟਾਰ ਕਾਸਟ ਗੋਆ 'ਚ ਸ਼ੂਟ ਖਤਮ ਕਰਨ ਤੋਂ ਬਾਅਦ ਮੁੰਬਈ ਲਈ ਰਵਾਨਾ ਹੋ ਗਈ ਅਤੇ ਅਕਸ਼ੈ ਨੇ ਸਾਰਿਆਂ ਦਾ ਧੰਨਵਾਦ ਕਰਕੇ ਟਵੀਟ ਕੀਤਾ। ਫਿਲਮ ਦੇ ਡਾਇਰੈਕਟਰ ਪਭੂਦੇਵਾ ਨੇ ਵੀ ਟਵੀਟ ਕਰਕੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫਿਲਮ 'ਸਿੰਘ ਇਜ਼ ਬਲਿੰਗ' 'ਚ ਅਕਸ਼ੈ ਕੁਮਾਰ ਤੋਂ ਇਲਾਵਾ ਅਭਿਨੇਤਰੀ ਐਮੀ ਜੈਕਸਨ ਵੀ ਹੈ। ਇਸ ਦੇ ਨਾਲ ਹੀ ਬਿਪਾਸ਼ਾ ਬਸੁ ਅਤੇ ਯੋ-ਯੋ ਹਨੀ ਸਿੰਘ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਪ੍ਰਭੂਦੇਵਾ ਦੇ ਡਾਇਰੈਕਸ਼ਨ 'ਚ ਬਣੀ ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਟਾਲੀਵੁੱਡ ਤੋਂ ਬਾਲੀਵੁੱਡ 'ਤੇ ਕਬਜ਼ਾ ਕਰਕੇ ਇਹ ਹਸੀਨਾ ਦੇਵੇਗੀ ਹੌਟ ਅਭਿਨੇਤਰੀਆਂ ਨੂੰ ਮਾਤ (ਦੇਖੋ ਤਸਵੀਰਾਂ)
NEXT STORY