ਮੁੰਬਈ- ਦੀਪਾਲੀ ਮਿਊਜ਼ਿਕ ਵਰਲਡ ਲਈ ਕੋਈ ਨਵਾਂ ਨਾਂ ਨਹੀਂ ਹੈ। ਉਨ੍ਹਾਂ ਨੇ ਤਿੰਨ ਸਾਲ ਦੀ ਉਮਰ ਤੋਂ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹੀਂ ਦਿਨੀਂ ਦੀਪਾਲੀ ਹਾਲ ਹੀ ਰਿਲੀਜ਼ ਹੋਈ ਫਿਲਮ 'ਹਮਾਰੀ ਅਧੂਰੀ ਕਹਾਣੀ' ਨੂੰ ਲੈ ਕੇ ਚਰਚਾ 'ਚ ਹੈ। ਇਸ ਫਿਲਮ ਦਾ ਟਰੈਕ ਸਾਂਗ ਉਨ੍ਹਾਂ ਨੇ ਹੀ ਗਾਇਆ ਹੈ। ਫਿਲਮ 'ਹਮਾਰੀ ਅਧੂਰੀ ਕਹਾਣੀ' ਦਾ ਟਰੈਕ ਸਾਂਗ 'ਯੇ ਕੈਸੀ ਜਗ੍ਹਾ' ਨੂੰ ਜੁਬੈਨ ਗਰਗ ਦੇ ਨਾਲ ਮਿਲ ਕੇ ਦੀਪਿਕਾ ਨੇ ਗਾਇਆ ਹੈ। ਇਸ ਫਿਲਮ 'ਚ ਵਿਦਿਆ ਬਾਲਨ ਅਤੇ ਇਮਰਾਨ ਹਾਸ਼ਮੀ ਨੇ ਮੁੱਖ ਕਿਰਦਾਰ ਨਿਭਾਇਆ ਹੈ। ਇਹ ਗਾਣਾ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਜੀਤ ਗਾਂਗੁਲੀ ਨੇ ਕੰਪੋਜ਼ ਕੀਤਾ ਹੈ। ਇਸ ਗਾਣੇ ਦੇ ਬੋਲ ਰਸ਼ਿਮ ਸਿੰਘ ਅਤੇ ਵਿਰਾਗ ਮਿਸ਼ਰਾ ਨੇ ਲਿਖੇ ਹਨ।
ਸਲਮਾਨ ਦੀ 'ਬਜਰੰਗੀ ਭਾਈਜਾਨ' ਦੀ ਹੋ ਰਹੀ ਹੈ ਬੇਸਬਰੀ ਨਾਲ ਉਡੀਕ
NEXT STORY