ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਅਗਲੀ ਫਿਲਮ 'ਬਜਰੰਗੀ ਭਾਈਜਾਨ' ਹੈ। ਇਸ ਨੂੰ ਲੈ ਕੇ ਸਿਰਫ ਚਰਚਾ ਹੀ ਨਹੀਂ ਚੱਲ ਰਹੀ ਹੈ ਸਗੋਂ ਇਸ ਨੂੰ ਸਲਮਾਨ ਖਾਨ ਦੇ ਫੈਨਜ਼ ਉਡੀਕ ਵੀ ਰਹੇ ਹਨ। ਕਾਰਨ ਕਿ ਫੈਨਜ਼ ਦੇ ਹਿਸਾਬ ਨਾਲ ਸਲਮਾਨ ਨੂੰ ਕੇਸ ਤੋਂ ਰਾਹਤ ਮਿਲਣ ਤੋਂ ਬਾਅਦ ਇਹ ਪਹਿਲੀ ਫਿਲਮ ਹੋਵੇਗੀ ਜੋ ਦਰਸ਼ਕਾਂ ਦੇ ਵਿਚਕਾਰ ਹੋਵੇਗੀ। ਫਿਲਮ ਦਾ ਨਿਰਦੇਸ਼ਨ ਕਰੀਬ ਖਾਨ ਨੇ ਕੀਤਾ ਹੈ। ਇਸ ਫਿਲਮ 'ਚ ਸਲਮਾਨ ਖਾਨ ਦੇ ਨਾਲ ਕਰੀਨਾ ਕਪੂਰ ਅਤੇ ਨਵਾਜੂਦੀਨ ਸਿਦਿੱਕੀ ਵੀ ਨਜ਼ਰ ਆਉਣਗੇ। 'ਬਜਰੰਗੀ ਭਾਈਜਾਨ' ਦਾ ਪਿਛਲੇ ਦਿਨੀਂ ਟ੍ਰੇਲਰ ਅਤੇ ਫਿਰ ਇਕ ਗਾਣਾ 'ਸੈਲਫੀ ਲੇ ਲੇ ਰੇ...' ਜਾਰੀ ਕੀਤਾ ਗਿਆ ਹੈ। ਫਿਲਮ ਦਾ ਟ੍ਰੇਲਰ ਦੇਖ ਕੇ ਅਭਿਸ਼ੇਕ ਬੱਚਨ ਅਤੇ ਕਰੀਨਾ ਕਪੂਰ ਦੀ 'ਰਿਫਊਜ਼ੀ' ਯਾਦ ਆ ਗਈ। 'ਬਜਰੰਗੀ ਭਾਈਜਾਨ' 'ਚ ਸਲਮਾਨ ਇਕ ਬੱਚੀ ਨੂੰ ਸਰਹੱਦ ਪਾਰ ਪਹੁੰਚਾਉਂਦੇ ਨਜ਼ਰ ਆ ਰਹੇ ਹਨ। 'ਰਿਫਊਜ਼ੀ' 'ਚ ਵੀ ਅਭਿਸ਼ੇਕ ਲੋਕਾਂ ਨੂੰ ਸਰਹੱਦ ਤੋਂ ਪਾਰ ਪਹੁੰਚਾਉਂਦੇ ਹਨ।
ਸ਼ਰੂਤੀ ਨੂੰ ਚਾਹੀਦੈ ਬਾਲੀਵੁੱਡ 'ਚ ਸੋਲੋ ਰੋਲ
NEXT STORY