ਮੁੰਬਈ- ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਫਿਲਮ 'ਹਮਾਰੀ ਅਧੂਰੀ ਕਹਾਣੀ' ਰਿਲੀਜ਼ ਹੋਈ ਹੈ। ਇਸ ਫਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਹੈ। ਮਹੇਸ਼ ਭੱਟ ਨੇ ਇਸ ਫਿਲਮ ਦੇ ਕਹਾਣੀ ਲਿਖੀ ਹੈ। 'ਆਸ਼ਿਕੀ 2' ਵਰਗੀ ਜ਼ਬਰਦਸਤ ਫਿਲਮ ਬਣਾ ਚੁੱਕੇ ਮੋਹਿਤ ਸੂਰੀ ਹੁਣ 'ਹਮਾਰੀ ਅਧੂਰੀ ਕਹਾਣੀ' ਲੈ ਕੇ ਆਏ ਹਨ। ਇਸ ਫਿਲਮ 'ਚ ਇਮਰਾਨ ਹਾਸ਼ਮੀ, ਵਿਦਿਆ ਬਾਲਨ ਅਤੇ ਰਾਜ ਕੁਮਾਰ ਰਾਵ ਲੀਡ ਰੋਲ 'ਚ ਹਨ। ਇਮਰਾਨ ਇਸ ਫਿਲਮ 'ਚ ਇਕ ਸ਼ਰੀਫ ਆਦਮੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਹ ਫਿਲਮ 'ਦੈਟ ਕੁਡ ਹੈਵ ਬਿਨ' ਨਾਂ ਦੀ ਕਿਤਾਬ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਦਿਲਚਸਪ ਹੈ, ਜਿਸ 'ਚ ਇਮੋਸ਼ਨ ਵੀ ਹਨ। ਇਮਰਾਨ ਹਾਸ਼ਮੀ ਨੇ ਕੈਰੇਕਟਰ ਨੂੰ ਪਲੇਅ ਕਰਨ ਲਈ ਆਪਣੀ ਜੀਅ ਜਾਨ ਲਗਾ ਦਿੱਤੀ ਹੈ ਅਤੇ ਚੰਗਾ ਕੰਮ ਕੀਤਾ ਹੈ, ਪਰ ਪ੍ਰਾਬਲਮ ਇਹ ਹੈ ਕਿ ਕਈ ਵਾਰ ਉਹ ਆਪਣੇ ਕੈਰੇਕਟਰ 'ਚ ਖੁਦ ਹੀ ਬਹੁਤ ਕਨਫਿਊਜ਼ ਨਜ਼ਰ ਆਉਂਦੇ ਹਨ। ਉਧਰ ਅਦਾਕਾਰਾ ਵਿਦਿਆ ਬਾਲਨ ਦੇ ਐਕਟਿੰਗ ਟੈਲੇਂਟ ਨੂੰ ਫਿਲਮ 'ਚ ਪੂਰੀ ਤਰ੍ਹਾਂ ਨਾਲ ਵੇਸਟ ਕੀਤਾ ਗਿਆ ਹੈ। ਉਹ ਫਿਲਮ 'ਚ ਸਿਰਫ ਲਗਾਤਾਰ ਰੋਂਦੀ ਨਜ਼ਰ ਆਉਂਦੀ ਹੈ। ਇਕ ਸਾਈਕੋ ਹਸਬੈਂਡ ਦੇ ਰੋਲ 'ਚ ਰਾਜਕੁਮਾਰ ਰਾਵ ਨੇ ਵਧੀਆ ਕੰਮ ਕੀਤਾ ਹੈ। ਵੈਸੇ ਤਾਂ ਮੋਹਿਤ ਸੂਰੀ ਬਹੁਤ ਹੀ ਟੈਲੇਂਟਡ ਡਾਇਰੈਕਟਰ ਹਨ ਅਤੇ ਆਨ ਸਕ੍ਰੀਨ ਇਮੋਸ਼ਨ ਦਿਖਾਉਣ 'ਚ ਮਾਹਿਰ ਹਨ ਪਰ ਇਸ ਵਾਰ ਉਹ ਬੁਰੀ ਤਰ੍ਹਾਂ ਨਾਲ ਫੇਲ ਹੋ ਗਏ ਹਨ। ਫਿਲਮ ਦੇ ਕੁਝ ਸੀਨਜ਼ 'ਚ ਕੋਈ ਸੇਂਸ ਨਜ਼ਰ ਨਹੀਂ ਆਉਂਦਾ ਅਤੇ ਡਾਇਲਾਗਸ ਦੀ ਹਾਲਤ ਤਾਂ ਹੋਰ ਵੀ ਖਰਾਬ ਹੈ। ਕ੍ਰਿਟਿਕਸ ਅਤੇ ਦਰਸ਼ਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਹੈ।
ਮਿਲੋ ਦੀਪਾਲੀ ਨੂੰ 'ਹਮਾਰੀ ਅਧੂਰੀ ਕਹਾਣੀ' ਦੀ ਨਵੀਂ ਆਵਾਜ਼
NEXT STORY