ਮੁੰਬਈ- ਕੰਗਨਾ ਰਣੌਤ ਤੇ ਇਮਰਾਨ ਖਾਨ ਸਟਾਰਰ ਫਿਲਮ 'ਕੱਟੀ-ਬੱਟੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਕੰਗਨਾ ਪਾਇਲ ਨਾਂ ਦੀ ਇਕ ਮਨਮੌਜੀ ਕਿਸਮ ਦੀ ਲੜਕੀ ਦੇ ਕਿਰਦਾਰ ਵਿਚ ਹੋਵੇਗੀ, ਜਿਹੜੀ ਮੈਡੀ (ਇਮਰਾਨ ਖਾਨ) ਨਾਲ ਪਿਆਰ ਕਰਦੀ ਹੈ ਤੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੀ ਹੈ। ਮੈਡੀ ਜਿਥੇ ਪਾਇਲ ਨੂੰ ਲੈ ਕੇ ਸੀਰੀਅਸ ਹੁੰਦਾ ਹੈ, ਉਥੇ ਪਾਇਲ ਪੰਜ ਸਾਲ ਤਕ ਲਿਵ-ਇਨ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਇਕ ਦਿਨ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ।
ਇਸ ਦੌਰਾਨ ਮੈਡੀ ਦੇ ਸਾਰੇ ਦੋਸਤ ਪਾਇਲ ਸਬੰਧੀ ਮਾੜਾ-ਚੰਗਾ ਕਹਿੰਦੇ ਹਨ ਪਰ ਮੈਡੀ ਕਿਸੇ ਦੀ ਗੱਲ 'ਤੇ ਯਕੀਨ ਨਹੀਂ ਕਰਦਾ ਤੇ ਪਾਇਲ ਦਾ ਇੰਤਜ਼ਾਰ ਕਰਨ ਲੱਗਦਾ ਹੈ। ਮੈਡੀ ਤੇ ਪਾਇਲ ਦੀ ਇਹ ਸਟੋਰੀ ਕਿਹੜੇ-ਕਿਹੜੇ ਮੋੜ ਤੋਂ ਲੰਘਦੀ ਹੈ। ਇਹ ਫਿਲਮ ਦੀ ਰਿਲੀਜ਼ ਤੋਂ ਬਾਅਦ ਹੀ ਸਾਹਮਣੇ ਆਵੇਗਾ। ਦੱਸਣਯੋਗ ਹੈ ਕਿ ਕੱਟੀ-ਬੱਟੀ ਡਾਇਰੈਕਟਰ ਨਿਖਿਲ ਅਡਵਾਨੀ ਦੀ ਫਿਲਮ ਹੈ, ਜਿਹੜੀ 18 ਸਤੰਬਰ ਨੂੰ ਰਿਲੀਜ਼ ਹੋਵੇਗੀ।
ਮਧੁਰ ਭੰਡਾਰਕਰ ਦੀ 'ਕੈਲੰਡਰ ਗਰਲਜ਼' ਆਈਆਂ ਸਾਹਮਣੇ
NEXT STORY