ਨਵੀਂ ਦਿੱਲੀ- ਫੈਸ਼ਨ, ਚਾਂਦਨੀ ਬਾਰ ਤੇ ਹੀਰੋਇਨ ਵਰਗੀਆਂ ਸੁਪਰਹਿੱਟ ਫਿਲਮਾਂ ਬਣਾਉਣ ਵਾਲੇ ਬੀ-ਟਾਊਨ ਦੇ ਮਸ਼ਹੂਰ ਡਾਇਰੈਕਟਰ ਮਧੁਰ ਭੰਡਾਰਕਰ ਦੀ ਚਰਚਿਤ ਫਿਲਮ ਕੈਲੰਡਰ ਗਰਲਜ਼ ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਮਧੁਰ ਭੰਡਾਰਕਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦਾ ਟੀਜ਼ ਪੋਸਟਰ ਰਿਲੀਜ਼ ਕੀਤਾ ਹੈ। ਮਧੁਰ ਭੰਡਾਰਕਰ ਨੇ ਟਵੀਟ ਕੀਤਾ ਕਿ ਪੰਜ ਨਵੇਂ ਚਿਹਰੇ ਪੰਜ ਨਵੇਂ ਸਫਰ ਕੈਲੰਡਰ ਗਰਲਜ਼ ਤੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਇਸ ਅਗਸਤ ਵਿਚ।
ਭੰਡਾਰਕਰ ਆਪਣੀ ਮਹਿਲਾ ਪ੍ਰਧਾਨ ਫਿਲਮਾਂ ਲਈ ਜਾਣੇ ਜਾਂਦੇ ਹਨ। ਮਧੁਰ ਨੇ ਹਮੇਸ਼ਾ ਫਿਲਮੀ ਜਗਤ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਹਾਲਾਂਕਿ ਇਸ ਵਾਰ ਉਹ ਆਪਣੀ ਫਿਲਮ 'ਚ ਪੰਜ ਨਵੇਂ ਚਿਹਰਿਆਂ ਨੂੰ ਲਾਂਚ ਕਰ ਰਹੇ ਹਨ।
ਦੀਪਿਕਾ ਦੇ ਗਲੈਮਰੈੱਸ ਫੋਟੋਸ਼ੂਟ 'ਚ ਕੁਝ ਇੰਝ ਦਿਖਿਆ ਹੌਟ ਅੰਦਾਜ਼ (ਦੇਖੋ ਤਸਵੀਰਾਂ)
NEXT STORY