ਮੁੰਬਈ- ਫਿਲਮ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦਾ ਆਪਣੀ ਆਉਣ ਵਾਲੀ ਫਿਲਮ ਬ੍ਰਦਰਜ਼ ਸਬੰਧੀ ਕਹਿਣਾ ਹੈ ਕਿ ਫਿਲਮ 'ਚ ਇਕ ਬੱਚੇ ਦੀ ਮਾਂ ਦੇ ਤੌਰ 'ਤੇ ਉਸ ਦੀ ਭੂਮਿਕਾ ਕਾਫੀ ਚੁਣੌਤੀਪੂਰਨ ਰਹੀ। ਨਿਰਦੇਸ਼ਕ ਕਰਨ ਮਲਹੋਤਰਾ ਦੀ ਫਿਲਮ 'ਚ ਮਹਤੱਵਪੂਰਨ ਭੂਮਿਕਾ ਨਿਭਾਅ ਰਹੀ ਜੈਕਲੀਨ ਨੇ ਦੱਸਿਆ ਕਿ ਇਹ ਭੂਮਿਕਾ ਉਸ ਲਈ ਚੁਣੌਤੀਪੂਰਨ ਸੀ ਕਿਉਂਕਿ ਉਹ ਮਾਂ ਨਹੀਂ ਹੈ। ਇਹ ਉਸ ਲਈ ਇਕ ਸਾਧਾਰਨ ਸਥਿਤੀ ਜਾਂ ਸਾਧਾਰਨ ਪਰਿਵਾਰ ਨਹੀਂ ਸੀ। ਇਹ ਬੇਹੱਦ ਨਾਟਕੀ ਹਾਲਾਤ ਸਨ। ਉਸ ਨੇ ਅੱਗੇ ਕਿਹਾ ਕਿ ਇਹ ਕਿਰਦਾਰ ਘੱਟ ਉਮਰ ਦੀ ਲੜਕੀ ਤੇ ਇਕ ਬੀਮਾਰ ਬੱਚੇ ਦੀ ਮਾਂ ਦੇ ਸੰਘਰਸ਼ ਸਬੰਧੀ ਹੈ। ਉਹ ਕਰਨ ਦੀ ਧੰਨਵਾਦੀ ਹੈ ਕਿ ਉਹ ਇਸ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਅ ਸਕੀ।
ਫਿਲਮ 'ਚ ਜੈਕਲੀਨ ਇਕ ਅਜਿਹੀ ਬੱਚੀ ਦੀ ਮਾਂ ਦੀ ਭੂਮਿਕਾ 'ਚ ਹੈ, ਜਿਸ ਦੀ ਕਿਡਨੀ ਖਰਾਬ ਹੈ ਤੇ ਉਸ ਨੂੰ ਬਚਾਉਣ ਲਈ ਬੱਚੀ ਦਾ ਪਿਤਾ (ਅਕਸ਼ੇ ਕੁਮਾਰ) ਇਕ ਲੜਾਈ ਲੜਨ ਦਾ ਫੈਸਲਾ ਕਰਦਾ ਹੈ ਤਾਂ ਕਿ ਪੁਰਸਕਾਰ ਦੀ ਰਾਸ਼ੀ ਜਿੱਤ ਕੇ ਆਪਣੀ ਬੇਟੀ ਦਾ ਇਲਾਜ ਕਰਵਾ ਸਕੇ। ਜੈਕਲੀਨ ਨੇ ਕਿਹਾ ਕਿ ਉਸ ਨੇ ਇਸ ਫਿਲਮ ਤੋਂ ਜੋ ਸਿੱਖਿਆ, ਉਹ ਇਕ ਅਭਿਨੇਤਰੀ ਹੋਣ ਦੀ ਹੈਸੀਅਤ ਨਾਲ ਉਸ ਲਈ ਮਦਦਗਾਰ ਹੋਵੇਗਾ।
'ਕੱਟੀ-ਬੱਟੀ' ਦੇ ਟਰੇਲਰ 'ਚ ਨਜ਼ਰ ਆਈ ਕੰਗਨਾ-ਇਮਰਾਨ ਦੀ ਹੌਟ ਕੈਮਿਸਟਰੀ (ਵੀਡੀਓ)
NEXT STORY