ਮੁੰਬਈ- ਕੀ ਤੁਹਾਨੂੰ ਪਤਾ ਹੈ ਕਿ ਫਿਲਮ ਬਜਰੰਗੀ ਭਾਈਜਾਨ ਦੇ ਸੈਲਫੀ ਵਾਲੇ ਗੀਤ 'ਚ ਕੈਮਰੇ ਦੀ ਸੈਲਫੀ ਸਟਿਕ ਨਾਲ ਅਟੈਕ ਕਰਨ ਦੀ ਬਜਾਏ ਰੱਸੀ ਨਾਲ ਬੰਨ੍ਹ ਕੇ ਫੋਟੋਆਂ ਖਿੱਚੀਆਂ ਗਈਆਂ ਸਨ। ਕੀ ਤੁਹਾਨੂੰ ਇਹ ਪਤਾ ਹੈ ਕਿ ਇਸ ਗੀਤ ਦੀ ਲਾਈਨ ਯਾਦ ਕਰਦਿਆਂ-ਕਰਦਿਆਂ ਸਲਮਾਨ ਖਾਨ ਗਲਤਫਹਿਮੀ ਪਾਲ ਬੈਠੇ। ਆਨਸਕ੍ਰੀਨ ਹੀ ਨਹੀਂ, ਆਫਸਕ੍ਰੀਨ ਵੀ ਸੱਲੂ ਮਿਆਂ ਨੇ ਢੇਰ ਸਾਰੇ ਬਾਲ ਹਨੂੰਮਾਨਾਂ ਨਾਲ ਫੋਟੋਸ਼ੂਟ ਕਰਵਾਇਆ। ਫਿਲਮ ਬਜਰੰਗੀ ਭਾਈਜਾਨ ਦੇ ਮੇਕਰਜ਼ ਨੇ ਡਾਇਰੀ ਸੀਰੀਜ਼ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਮੋਸ਼ਨਲ ਫੰਡੇ ਦਾ ਆਗਾਜ਼ ਵੀ ਸੈਲਫੀਮੇਡ ਮਸਤੀ ਨਾਲ ਹੋਇਆ ਹੈ।
ਬਜਰੰਗੀ ਭਾਈਜਾਨ ਡਾਇਰੀ ਪਾਰਟ-1 'ਚ ਤੁਹਾਨੂੰ ਫਿਲਮ ਦੇ ਸੈਲਫੀ ਲੇ ਲੇ ਰੇ ਗੀਤ ਦੀ ਸ਼ੂਟਿੰਗ ਦੀ ਹਲਚਲ ਦੇਖਣ ਨੂੰ ਮਿਲੇਗੀ। ਫਿਲਮ ਦੇ ਡਾਇਰੈਕਟਰ ਕਬੀਰ ਖਾਨ ਇਸ ਗੀਤ ਦੀ ਖਾਸੀਅਤ ਗਿਣਾਉਂਦੇ ਨਜ਼ਰ ਆਉਣਗੇ। ਉਥੇ ਗੀਤ ਦੇ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਸਲਮਾਨ ਖਾਨ ਨਾਲ ਡਾਂਸ 'ਤੇ ਕਮੈਂਟ ਕਰਦੇ ਦਿਖਣਗੇ। ਹੋਰ ਤਾਂ ਹੋਰ ਸਾਰਿਆਂ ਦੇ ਚਹੇਤੇ ਭਾਈਜਾਨ ਗੀਤ ਦੀਆਂ ਲਾਈਨਜ਼ ਯਾਦ ਕਰਦੇ-ਕਰਦੇ ਆਪਣਾ ਸਿੰਗਿੰਗ ਟੈਲੇਂਟ ਵੀ ਸਲਮਾਨ ਪੇਸ਼ ਕਰਨਗੇ।
ਬ੍ਰਦਰਜ਼ 'ਚ ਮੇਰੀ ਭੂਮਿਕਾ ਚੁਣੌਤੀਪੂਰਨ : ਜੈਕਲੀਨ
NEXT STORY