ਮੁੰਬਈ- ਬਾਲੀਵੁੱਡ 'ਚ ਆਪਣੇ ਕਾਮਿਕ ਅਭਿਨੈ ਲਈ ਮਸ਼ਹੂਰ ਸ਼ਰਮਨ ਜੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੋਲਡ ਸੀਨਜ਼ ਤੋਂ ਕੋਈ ਪ੍ਰਹੇਜ਼ ਨਹੀਂ ਹੈ। ਸ਼ਰਮਨ ਜੋਸ਼ੀ ਹੇਟ ਸਟੋਰੀ 3 'ਚ ਕੰਮ ਕਰਨ ਜਾ ਰਹੇ ਹਨ। ਸ਼ਰਮਨ ਜੋਸ਼ੀ ਨੇ ਕਿਹਾ ਕਿ ਫਿਲਮ 'ਚ ਕੁਝ ਬੋਲਡ ਦ੍ਰਿਸ਼ ਹੋਣਗੇ ਪਰ ਇਸ ਗੱਲ ਨੂੰ ਲੈ ਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੈ। ਸ਼ਰਮਨ ਜੋਸ਼ੀ ਨੇ ਕਿਹਾ ਕਿ ਉਸ ਨੇ ਇਸ ਸੀਰੀਜ਼ ਦੀਆਂ ਪਿਛਲੀਆਂ ਦੋ ਫਿਲਮਾਂ ਨਹੀਂ ਦੇਖੀਆਂ ਹਨ ਪਰ ਇਨ੍ਹਾਂ ਦੀਆਂ ਕਹਾਣੀਆਂ ਸਬੰਧੀ ਸੁਣਿਆ ਹੈ। ਇਹ ਇਕ ਚੰਗੀ ਫਿਲਮ ਹੈ।
ਇਸ ਸੀਰੀਜ਼ ਦੀ ਤੀਜੀ ਫਿਲਮ ਵੀ ਬੋਲਡ ਤੇ ਰੋਮਾਂਟਿਕ ਹੈ। ਇਸ ਲਈ ਸੰਭਵ ਹੈ ਕਿ ਇਸ 'ਚ ਕੱਪੜੇ ਉਤਾਰਨ ਵਾਲੇ ਤੇ ਸੈਕਸੀ ਦ੍ਰਿਸ਼ ਹੋਣ। ਉਸ ਨੇ ਪਹਿਲਾਂ ਵੀ ਆਪਣੀਆਂ ਫਿਲਮਾਂ 'ਚ ਇਸ ਤਰ੍ਹਾਂ ਦਾ ਕੰਮ ਕੀਤਾ ਹੈ। ਇਹ ਉਸ ਦੇ ਕੰਮ ਦਾ ਹਿੱਸਾ ਹੈ ਪਰ ਉਹ ਇਸ ਸਬੰਧੀ ਬਹੁਤ ਜ਼ਿਆਦਾ ਨਹੀਂ ਸੋਚਦਾ। ਉਸ ਨੂੰ ਫਿਲਮ ਦੇ ਬੋਲਡ ਹੋਣ ਸਬੰਧੀ ਝਿਜਕ ਨਹੀਂ ਹੈ।
ਖੁਦ ਹੀ ਦੇਖ ਲਓ ਸਲਮਾਨ ਖਾਨ ਦੀ 'ਸੈਲਫੀ ਮਸਤੀ' (ਵੀਡੀਓ)
NEXT STORY