ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਕਾਰ ਦੇ ਡਰਾਈਵਰ 'ਤੇ ਤੈਅ ਗਤੀ ਤੋਂ ਵਧ ਰਫਤਾਰ 'ਚ ਵਾਹਨ ਚਲਾਉਣ ਲਈ ਜ਼ੁਰਮਾਨਾ ਕੀਤਾ ਗਿਆ ਹੈ। ਸਿਸੋਦੀਆ ਉਸ ਸਮੇਂ ਕਾਰ ਵਿਚ ਬੈਠੇ ਸਨ ਜਦੋਂ ਆਵਾਜਾਈ ਪੁਲਸ ਨੇ ਡਰਾਈਵਰ ਨੂੰ ਵਧ ਗਤੀ ਤੋਂ ਵਾਹਨ ਚਲਾਉਣ ਲਈ ਜ਼ੁਰਮਾਨਾ ਕੀਤਾ। ਇਹ ਘਟਨਾ ਦਿੱਲੀ ਦੇ ਖਜੂਰੀ ਖਾਸ ਚੌਕ 'ਤੇ 12 ਜੂਨ ਦਾ ਹੈ।
ਜਾਣਕਾਰੀ ਮੁਤਾਬਕ ਡਿਪਟੀ ਸੀ. ਐਮ. ਦੀ ਕਾਰ ਚੌਕ ਤੋਂ ਕਾਫੀ ਤੇਜ਼ੀ ਨਾਲ ਨਿਕਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਡਰਾਈਵਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਸੀ ਪਰ ਡਰਾਈਵਰ ਨੇ ਕਾਰ ਨਹੀਂ ਰੋਕੀ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਦੇ ਅਫਸਰਾਂ ਨੇ ਲਗਭਗ ਇਕ ਘੰਟੇ ਤਕ ਕਾਰ ਦਾ ਪਿੱਛਾ ਕਰ ਕੇ ਚਲਾਨ ਕੱਟਿਆ।
ਸਯੁੰਕਤ ਪੁਲਸ ਕਮਿਸ਼ਨਰ ਸੰਦੀਪ ਗੋਇਲ ਨੇ ਦੱਸਿਆ ਕਿ 12 ਜੂਨ ਦੀ ਸ਼ਾਮ ਨੂੰ ਸਿਸੋਦੀਆ ਦੀ ਕਾਰ ਨੂੰ ਤੈਅ ਗਤੀ ਤੋਂ ਵਧ ਤੇਜ਼ੀ ਨਾਲ ਚੱਲਦੇ ਦੇਖਿਆ ਗਿਆ, ਜਿਸ ਤੋਂ ਬਾਅਦ ਡਰਾਈਵਰ 'ਤੇ 400 ਰੁਪਏ ਦਾ ਜ਼ੁਰਮਾਨਾ ਲਾਇਆ ਗਿਆ।
ਸ਼ਰ੍ਹੇਆਮ ਲੜਕੀ ਦੀ ਮਾਂਗ 'ਚ ਭਰਿਆ ਸਿੰਦੂਰ ਤੇ ਫਿਰ ਹੋਇਆ ਉਹ ਹਾਲ ਜੋ ਉਸ ਨੇ ਸੋਚਿਆ ਨਾ (ਦੇਖੋ ਤਸਵੀਰਾਂ)
NEXT STORY