ਮੁੰਬਈ- ਕਿੱਕ ਤੋਂ ਬਾਅਦ ਸਲਮਾਨ ਖਾਨ ਤੇ ਜੈਕਲੀਨ ਫਰਨਾਂਡੀਜ਼ ਦੀ ਦੋਸਤੀ ਦੇ ਚਰਚੇ ਹੋਣ ਲੱਗੇ। ਕੁਝ ਤਾਂ ਦੋਵਾਂ ਵਿਚਾਲੇ ਰੋਮਾਂਸ ਵੀ ਦੇਖਣ ਲੱਗ ਪਏ। ਸਲਮਾਨ ਵੀ ਇਸ ਤਰ੍ਹਾਂ ਦੀਆਂ ਖਬਰਾਂ ਦਾ ਮਜ਼ਾ ਲੈਣ ਲੱਗੇ। ਗੱਲ ਕੁਝ ਵੀ ਹੋਵੇ ਪਰ ਜੈਕਲੀਨ-ਸਲਮਾਨ ਦੀ ਚੰਗੀ ਦੋਸਤੀ ਤਾਂ ਹੋ ਹੀ ਗਈ। ਉਸ ਨਾਲ ਸਲਮਾਨ ਸ਼੍ਰੀਲੰਕਾ ਵੀ ਘੁੰਮ ਆਏ।
ਹਾਲ ਹੀ 'ਚ ਐਵਾਰਡ ਫੰਕਸ਼ਨ ਦੌਰਾਨ ਸਲਮਾਨ ਨੇ ਕਿੱਕ 2 ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿੱਕ 2 ਬਣ ਸਕਦੀ ਹੈ। ਸਾਜਿਦ ਤੇ ਉਹ ਫਿਰ ਇਕੱਠੇ ਕੰਮ ਕਰਨਗੇ। ਹਾਲਾਂਕਿ ਦੱਸ ਨਹੀਂ ਸਕਦੇ ਕਿ ਇਹ ਕਦੋਂ ਬਣੇਗੀ ਪਰ ਇਕ ਗੱਲ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਜੈਕਲੀਨ ਨੂੰ ਇਸ ਵਿਚੋਂ ਬਾਹਰ ਕੱਢ ਦਿੱਤਾ ਹੈ। ਉਸ ਦੀ ਜਗ੍ਹਾ ਉਹ ਨਵੀਂ ਹੀਰੋਇਨ ਲੱਭ ਰਹੇ ਹਨ। ਹੁਣ ਇਸ ਗੱਲ ਨਾਲ ਜੈਕਲੀਨ ਨਾਰਾਜ਼ ਹੁੰਦੀ ਹੈ ਜਾਂ ਇਸ ਨੂੰ ਮਜ਼ਾਕ ਦੇ ਤੌਰ 'ਤੇ ਲੈਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਨ੍ਹਾਂ ਅਭਿਨੇਤਰੀਆਂ ਲਈ 'ਪਿਆਰ' ਹੈ ਸਿਰਫ 'ਟਾਈਮ ਪਾਸ' (ਦੇਖੋ ਤਸਵੀਰਾਂ)
NEXT STORY