ਮੁੰਬਈ- ਕਬੀਰ ਖਾਨ ਦੁਆਰਾ ਨਿਰਦੇਸ਼ਿਤ ਫਿਲਮ ਨਾਲ ਅਦਾਕਾਰਾ ਸਲਮਾਨ ਖਾਨ ਆਪਣੇ ਨਵੇਂ ਬੈਨਰ ਦੀ ਸ਼ੁਰੂਆਤ ਕਰ ਰਹੇ ਹਨ। ਉਸ ਤੋਂ ਬਾਅਦ 'ਹੀਰੋ' ਫਿਲਮ ਰਿਲੀਜ਼ ਹੋਵੇਗੀ ਜਿਸ 'ਚ ਉਹ ਨਹੀਂ ਹਨ, ਸੂਰਜ ਪੰਚੋਲੀ, ਅਥੀਆ ਸ਼ੈੱਟੀ ਹੈ। ਹੁਣ ਇਸ ਬੈਨਰ ਹੇਠ ਨਿਰਦੇਸ਼ਕ ਸਮੀਰ ਸ਼ਰਮਾ ਦੇ ਨਾਲ ਫਿਲਮ ਬਣਾਉਣ ਦੀ ਤਿਆਰੀ ਹੋ ਰਹੀ ਹੈ। ਇਸ 'ਚ ਅਦਾਕਾਰ ਅਮਿਤਾਭ ਬੱਚਨ ਦੇ ਹੋਣ ਦੀ ਵੀ ਜਾਣਕਾਰੀ ਹੈ। ਸੂਤਰ ਦੱਸਦੇ ਹਨ ਕਿ ਸਲਮਾਨ ਹੋਰ ਕਲਾਕਾਰਾਂ ਨੂੰ ਲੈ ਕੇ ਵੀ ਫਿਲਮਾਂ ਪ੍ਰਡਿਊਸ ਕਰਨਗੇ। ਫਿਲਮਾਂ ਦੀ ਸਕਰੀਪਟ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਅਮਿਤਾਭ ਨੂੰ ਇਕ ਪ੍ਰਾਜੈਕਟ ਲਈ ਸੰਪਰਕ ਕੀਤਾ ਗਿਆ ਹੈ। ਇਸ ਫਿਲਮ 'ਚ ਸੈਫ ਅਲੀ ਖਾਨ ਵੀ ਹੋ ਸਕਦੇ ਹਨ। ਨਿਰਦੇਸ਼ਕ ਸਮੀਰ ਰੈੱਡੀ ਨੇ ਇਸ ਤੋਂ ਪਹਿਲਾਂ 'ਲਵ ਸ਼ਵ ਤੇ ਚਿਕਨ ਖੁਰਾਨਾ' ਬਣਾਈ ਸੀ।
ਕੰਗਨਾ ਦੀ 'ਤਨੁ ਵੈਡਸ ਮਨੁ ਰਿਟਰਨਜ਼' ਨੇ ਕਮਾਈ ਦਾ ਬਣਾਇਆ ਨਵਾਂ ਰਿਕਾਰਡ
NEXT STORY