ਮੁੰਬਈ- ਅਦਾਕਾਰਾ ਕੰਗਨਾ ਰਣਾਓਤ ਅਤੇ ਅਦਾਕਾਰ ਆਰ ਮਾਧਵਨ ਸਟਾਰਰ 'ਤਨੁ ਵੈਡਸ ਮਨੁ ਰਿਟਰਨਜ਼' ਫਿਲਮ ਘਰੇਲੂ ਬਾਜ਼ਾਰ 'ਚ ਬਾਲੀਵੁੱੱਡ ਦੀ 12ਵੀਂ ਸਭ ਤੋਂ ਵੱਡੀ ਹਿੱਟ ਫਿਲਮ ਬਣ ਗਈ ਹੈ। ਫਿਲਮ ਦਾ ਨੈੱਟ ਕਲੈਕਸ਼ਨ 114 ਕਰੋੜ ਰੁਪਏ ਹੋ ਗਿਆ ਹੈ। ਇਸ ਹਿਸਾਬ ਨਾਲ ਫਿਲਮ ਅਤੇ ਤੱਕ 368 ਫੀਸਦੀ ਦਾ ਮੁਨਾਫਾ ਕਮਾ ਚੁੱਕੀ ਹੈ।
ਦੱਸਿਆ ਜਾਂਦਾ ਹੈ ਕਿ 'ਤਨੁ ਵੈਡਸ ਮਨੁ ਰਿਟਰਨਜ਼' ਕੁੱਲ 31 ਕਰੋੜ ਰੁਪਏ 'ਚ ਬਣ ਕੇ ਤਿਆਰ ਹੋ ਗਈ ਸੀ। ਅੰਕੜੇ ਦੱਸਦੇ ਹਨ ਕਿ ਇਹ ਫਿਲਮ ਭਾਰਤੀ ਸਿਨੇਮਾ ਦੀ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਫਿਲਮਾਂ ਦੀ ਕਤਾਰ 'ਚ ਖੜ੍ਹੀ ਹੋ ਗਈ ਹੈ। ਉਧਰ ਕੌਮਾਂਤਰੀ ਸੈਸ਼ਨ 'ਤੇ ਦੇਖੀਆਂ ਤਾਂ ਆਨੰਦ ਐਲ ਰਾਏ ਡਾਇਰੈਕਟਰਡ 'ਤਨੁ ਵੈਡਸ ਮਨੁ ਰਿਟਰਨਜ਼' ਚਾਰ ਹਫਤਿਆਂ ਤੋਂ ਬਾਅਦ 145 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਪੰਜਵੇਂ ਹਫਤੇ 'ਚ ਵੀ ਠੀਕ-ਠਾਕ ਬਿਜ਼ਨੈੱਸ ਕਰ ਰਹੀ ਹੈ।
ਜੈਕਲੀਨ ਬਾਰੇ ਕੀ ਬੋਲ ਗਏ ਸਲਮਾਨ ਖਾਨ?
NEXT STORY