ਮੁੰਬਈ- ਅਦਾਕਾਰ ਜਿੰਮੀ ਸ਼ੇਰਗਿੱਲ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ 'ਚ ਇਕ ਵੱਖਰਾ ਮੁਕਾਮ ਰੱਖਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਸਿਨੇਮਾ ਵਿਕਾਸ ਦੀ ਰਾਹ 'ਤੇ ਹੈ। ਜਿੰਮੀ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ ਹੈ ਅਤੇ ਇਸ ਸਮੇਂ ਇਕਦਮ ਨਵੇਂ ਪੜਾਅ 'ਤੇ ਹੈ। ਪੰਜਾਬੀ ਸਿਨੇਮਾ ਇੰਡਸਟਰੀ ਨੂੰ ਸਹੀ ਤਰੀਕੇ ਨਾਲ ਪੇਸ਼ੇਵਰ ਹੋਣ ਲਈ ਹੁਣ ਵੀ ਪ੍ਰਡਿਊਸਰ ਐਸੋਸੀਏਸ਼ਨ, ਡਾਇਰੈਕਟਰਸ ਐਸੋਸੀਏਸ਼ਨ, ਰਾਈਟਰਸ ਐਸੋਸੀਏਸ਼ਨ ਵਰਗੇ ਉਚਿਤ ਗਵਰਨਿੰਗ ਦੀ ਲੋੜ ਹੈ। ਜਿੰਮੀ ਨੂੰ ਹਾਲ ਹੀ 'ਚ 'ਤਨੁ ਵੈਡਸ ਮਨੁ ਰਿਟਰਨਜ਼' 'ਚ ਉਸ ਦੀ ਭੂਮਿਕਾ ਲਈ ਕਾਫੀ ਸ਼ੰਲਾਘਾ ਮਿਲੀ ਸੀ। ਉਸ ਦੀ ਪਹਿਲੀ ਸਫਲ ਫਿਲਮ 'ਯਾਰਾਂ ਨਾਲ ਬਹਾਰਾਂ' ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ 'ਮੇਲ ਕਰਾਦੇ ਰੱਬਾ' ਸਮੇਤ ਕਈ ਫਿਲਮਾਂ 'ਚ ਅਭਿਨੈ ਕੀਤਾ। ਜਿੰਮੀ ਨੇ ਦੱਸਿਆ ਕਿ ਪੰਜਾਬੀ ਫਿਲਮਾਂ 'ਚ ਉਨ੍ਹਾਂ ਦਾ ਆਉਣ ਕਿਸ ਤਰ੍ਹਾਂ ਹੋਇਆ। ਉਸ ਨੇ ਦੱਸਿਆ ਕਿ ਅਜਿਹਾ ਫਿਲਮ ਨਿਰਦੇਸ਼ਕ ਮਨਮੋਹਨ ਸਿੰਘ ਦੇ ਕਾਰਨ ਨਾਲ ਹੋਇਆ।
ਮਦਰਾਸ ਹਾਈਕੋਰਟ ਨੇ ਰਜਨੀਕਾਂਤ ਨੂੰ ਭੇਜਿਆ ਨੋਟਿਸ
NEXT STORY