ਮੁੰਬਈ- ਲੰਬੇ ਸਮੇਂ ਤੋਂ ਅਟਕੀ ਰੁਪੇਸ਼ ਪਾਲ ਦੀ ਫਿਲਮ 'ਕਾਮਸੂਤਰ 3ਡੀ' ਫਿਲਮ ਇਸਹਫਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਫਿਲਮ ਐਂਡ ਇੰਸਟੀਚਿਊਟ ਆਫ ਇੰਡੀਆ ਦੇ ਚੇਅਰਮੈਨ ਵੀ ਇਕ ਖਾਸ ਰੋਲ 'ਚ ਨਜ਼ਰ ਆਉਣ ਵਾਲੇ ਹਨ। 80 ਦੇ ਦਹਾਕੇ 'ਚ ਮਸ਼ਹੂਰ ਟੀਵੀ ਸੀਰੀਅਲ 'ਮਹਾਭਾਰਤ' 'ਚ ਯੁਧੀਸ਼ਠਰ ਦੀ ਭੂਮਿਕਾ 'ਚ ਨਜ਼ਰ ਆਏ ਰਜਿੰਦਰ ਚੌਹਾਨ ਇਸ ਫਿਲਮ 'ਚ 'ਕਾਮ ਗੁਰੂ' ਬਣੇ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਗਜਿੰਦਰ ਦੂਜੀਆਂ ਕੁੜੀਆਂ ਨੂੰ ਕਾਮ ਗਿਆਨ ਦਿੰਦੇ ਦਿਖਣਗੇ ਪਰ ਲੀਡ ਅਦਕਾਰਾ ਸ਼ਰਲਿਨ ਚੋਪੜਾ ਦੇ ਨਾਲ ਉਨ੍ਹਾਂ ਦਾ ਇਕ ਵੀ ਸੀਨ ਨਹੀਂ ਹੈ।
ਦੱਸਿਆ ਜਾਂਦਾ ਹੈ ਕਿ 'ਕਾਮਸੂਤਰ 3ਡੀ' ਦੀ ਐਲਾਨ ਸਾਲ 2012 'ਚ ਕਾਨ ਫਿਲਮ ਫੈਸਟੀਵਲ ਦੌਰਾਨ ਰੁਪੇਸ਼ ਪਾਲ ਨੇ ਕੀਤਾ ਸੀ। ਇਸ ਫਿਲਮ ਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਸੀ। ਟੀਜ਼ਰ 'ਚ ਲੀਡ ਅਦਾਕਾਰਾ ਸ਼ਰਲਿਨ ਚੋਪੜਾ ਦੇ ਨਿਊਡ ਸੀਨਜ਼ ਕਾਰਨ ਫਿਲਮ ਨੂੰ ਕਾਫੀ ਚਰਚਾ ਮਿਲੀ, ਜਿਸ ਤੋਂ ਬਾਅਦ ਸ਼ਰਲਿਨ ਅਤੇ ਰੁਪੇਸ਼ ਦਾ ਝਗੜਾ ਵੀ ਹੋਇਆ, ਅਦਾਕਾਰਾ ਦਾ ਕਹਿਣਾ ਹੈ ਕਿ ਇਸ ਦੀ ਇਜਾਜ਼ਤ ਦੇ ਬਿਨ੍ਹਾਂ ਇਹ ਟੀਜ਼ਰ ਜਾਰੀ ਹੋਇਆ ਸੀ।
ਪੰਜਾਬੀ ਫਿਲਮ ਇੰਡਸਟਰੀ ਨੂੰ ਦੇਖਭਾਲ ਦੀ ਲੋੜ : ਜਿੰਮੀ
NEXT STORY