ਜਲੰਧਰ (ਪ੍ਰੀਤ, ਸ਼ੋਰੀ,ਭਾਰਦਵਾਜ)-ਜਲੰਧਰ ਦੇ ਨੌਜਵਾਨ ਅਜੇ ਨੂੰ ਥਾਈਲੈਂਡ 'ਚ ਬੰਧਕ ਬਣਾਉਣ ਵਾਲੇ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਲਈ ਕਮਿਸ਼ਨਰੇਟ ਪੁਲਸ ਨੇ ਕਾਰਵਾਈਆਂ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਟਿਆਲਾ ਦੇ ਜੱਸੀ ਤੇ ਮਨਪ੍ਰੀਤ ਸਿੰਘ ਬਰਾੜ ਦੀ ਐੱਲ. ਓ. ਸੀ. ਪੁਲਸ ਜਾਰੀ ਕਰ ਰਹੀ ਹੈ ਤਾਂ ਜੋ ਜਦੋਂ ਵੀ ਉਹ ਭਾਰਤ ਆਉਣ ਤਾਂ ਉਨ੍ਹਾਂ ਨੂੰ ਫੜਿਆ ਜਾ ਸਕੇ।
ਓਧਰ ਥਾਣਾ ਬਸਤੀ ਬਾਵਾ ਖੇਲ ਪੁਲਸ ਵਲੋਂ ਗ੍ਰਿ੍ਰਫਤਾਰ ਕੀਤੇ ਗਏ ਹਰਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਪੁਲਸ ਵਲੋਂ ਮੁੜ ਇਨ੍ਹਾਂ ਦੋਹਾਂ ਨੂੰ ਡਿਪਟੀ ਮੈਜਿਸਟ੍ਰੇਟ ਮਾਣਯੋਗ ਪਰਸ਼ਮੀਤ ਰਿਸ਼ੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਾਤ ਵਲੋਂ ਇਨ੍ਹਾਂ ਦੋਹਾਂ ਦੇ ਪੁਲਸ ਰਿਮਾਂਡ 'ਚ 2 ਦਿਨ ਦਾ ਹੋਰ ਵਾਧਾ ਕਰਕੇ ਮੁੜ ਪੁੱਛਗਿੱਛ ਲਈ ਪੁਲਸ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਗਿਆ। ਪੁਲਸ ਨੇ ਅਜੇ ਦਾ ਸਿਵਲ ਹਸਪਤਾਲ 'ਚ ਮੈਡੀਕਲ ਵੀ ਕਰਵਾਇਆ ਤਾਂ ਕਿ ਪਤਾ ਲੱਗ ਸਕੇ ਕਿ ਉਸ ਦੇ ਸਰੀਰ 'ਤੇ ਸੱਟਾਂ ਦੇ ਕਿੰਨੇ ਕੁ ਨਿਸ਼ਾਨ ਹਨ।
ਪਤੀ ਇੰਨਾ ਚਾਲੂ ਕਿ ਨਬਜ਼ ਕੱਟਕੇ ਡਰਾ ਰੱਖੀ ਸੀ ਪਤਨੀ, ਕਰਦਾ ਰਿਹਾ ਬਲੈਕਮੇਲ
NEXT STORY