ਜਲੰਧਰ-ਇੱਥੋਂ ਦੇ ਮੁਹੱਲਾ ਸੰਤੋਖਪੁਰਾ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਪਤੀ 'ਤੇ ਕੁੱਟਮਾਰ ਕਰਨ ਅਤੇ ਉਸ ਦੇ ਮਾਪਿਆਂ ਤੋਂ ਪੈਸੇ ਮੰਗਣ ਦਾ ਦੋਸ਼ ਲਾਇਆ ਹੈ। ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਡਰਾਉਣ ਲਈ ਆਪਣੀ ਨਬਜ਼ ਵੀ ਕੱਟ ਲਈ ਅਤੇ ਉਸ ਨੂੰ ਪੇਕੇ ਘਰੋਂ ਪੈਸੇ ਲਿਆਉਣ ਲਈ ਮਜਬੂਰ ਕੀਤਾ।
ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਦੀ ਰਹਿਣ ਵਾਲੀ ਪਿੰਕੀ ਨਾਂ ਦੀ ਔਰਤ ਦਾ ਕਹਿਣਾ ਹੈ ਕਿ ਉਸ ਦਾ ਵਿਆਹ 2 ਸਾਲ ਪਹਿਲਾਂ ਚੌਗਿੱਟੀ ਦੇ ਰਹਿਣ ਵਾਲੇ ਵਿਅਕਤੀ ਨਾਲ ਹੋਇਆ ਸੀ ਅਤੇ ਉਸ ਦੀ 7 ਮਹੀਨਿਆਂ ਦੀ ਬੇਟੀ ਵੀ ਹੈ। ਵਿਆਹ ਤੋਂ ਬਾਅਦ ਹੀ ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ ਘਰਦਿਆਂ ਨੇ ਉਸ ਨੂੰ ਬੇਦਖਲ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਕੰਮ 'ਤੇ ਜਾਣਾ ਬੰਦ ਕਰ ਦਿੱਤਾ ਅਤੇ ਪਤਨੀ ਨੂੰ ਨਸ਼ੇ ਲਈ ਆਪਣੇ ਪੇਕੇ ਘਰੋਂ ਪੈਸੇ ਲਿਆਉਣ ਲਈ ਮਜਬੂਰ ਕਰਨ ਲੱਗਾ। ਉਸ ਨੇ ਆਪਣੀ ਨਬਜ਼ ਵੀ ਕੱਟ ਲਈ ਤਾਂ ਜੋ ਉਸ ਦੀ ਪਤਨੀ ਡਰ ਕੇ ਪੈਸੇ ਦੇ ਦੇਵੇ। ਇਕ ਹਫਤਾ ਪਹਿਲਾਂ ਫਿਰ ਪਤੀ ਨੇ ਪੀੜਤਾ ਨਾਲ ਕੁੱਟਮਾਰ ਕੀਤੀ ਤਾਂ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਸ ਦਾ ਇਸ ਮਾਮਲੇ ਸੰਬੰਧੀ ਕਹਿਣਾ ਹੈ ਕਿ ਜੇਕਰ ਔਰਤ ਬਿਆਨ ਦਰਜ ਕਰਾਵੇਗੀ ਤਾਂ ਹੀ ਕਾਰਵਾਈ ਹੋ ਸਕੇਗੀ।
ਪੰਜਾਬ 'ਚ 80 ਹਜ਼ਾਰ ਬੱਚਿਆਂ ਦੇ ਫੇਲ ਹੋਣ ਦਾ ਰਾਜ਼ ਜਾਣ ਤੁਹਾਨੂੰ ਵੀ ਲੱਗੇਗਾ ਜ਼ੋਰਦਾਰ ਝਟਕਾ!
NEXT STORY