ਜਲੰਧਰ-ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਣੀ ਵਲੋਂ ਦੇਸ਼ 'ਚ ਫਿਰ ਤੋਂ ਅਮਰਜੈਂਸੀ ਲੱਗਣ ਦੀ ਗੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਮੁੱਖ ਮੰਤਰੀ ਬਾਦਲ ਨੇ ਕਿਹਾ ਹੈ ਕਿ 1975 'ਚ ਇੰਦਰਾ ਗਾਂਧੀ ਸਰਕਾਰ ਨੇ ਜਿਹੜੀ ਅਮਰਜੈਂਸੀ ਲਗਾਈ ਸੀ, ਉਹ ਲੋਕਤੰਤਰ 'ਤੇ ਦਾਗ ਸੀ।
ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਕੇ ਦਿੱਤਾ ਸੀ। ਲਾਲ ਕ੍ਰਿਸ਼ਨ ਅਡਵਾਣੀ ਦੇ ਬਿਆਨ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹੁਣ ਕੋਈ ਵੀ ਸਰਕਾਰ ਫਿਰ ਤੋਂ ਅਮਰਜੈਂਸੀ ਲਗਾਉਣ ਦੀ ਗਲਤੀ ਨਹੀਂ ਕਰ ਸਕਦੀ।
ਥਾਈਲੈਂਡ 'ਚ ਨੌਜਵਾਨ ਨੂੰ ਅਗਵਾ ਕਰਨ ਵਾਲਿਆਂ ਦੀ ਐੱਲ. ਓ. ਸੀ. ਹੋਵੇਗੀ ਜਾਰੀ
NEXT STORY