ਗੁਰਦਾਸਪੁਰ-ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਸਰਦਾਰਨੀ ਗੁਰਬਚਨ ਕੌਰ ਬਾਜਵਾ ਦਾ ਕਾਦੀਆਂ ਦੇ ਸੁੱਖ ਹਸਪਤਾਲ ਵਿਖੇ ਵੀਰਵਾਰ ਨੂੰ ਦੇਹਾਂਤ ਹੋ ਗਿਆ। ਇਹ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਵੀ ਜਨਤਕ ਕੀਤੀ ਹੈ
ਦੱਸਿਆ ਜਾ ਰਿਹਾ ਹੈ ਕਿ ਗੁਰਬਚਨ ਕੌਰ 85 ਸਾਲਾਂ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ। ਬੀਤੀ ਰਾਤ ਹੀ ਉਨ੍ਹਾਂ ਨੂੰ ਸੁੱਖ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਵੀਰਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ 26 ਜੂਨ ਨੂੰ 11 ਵਜੇ ਦੇ ਕਰੀਬ ਬਾਜਵਾ ਫਾਰਮ ਕਾਦੀਆਂ ਵਿਖੇ ਕੀਤਾ ਜਾਵੇਗਾ।
ਦੇਸ਼ 'ਚ ਫਿਰ ਤੋਂ ਨਹੀਂ ਲੱਗ ਸਕਦੀ ਅਮਰਜੈਂਸੀ : ਬਾਦਲ (ਵੀਡੀਓ)
NEXT STORY