ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਵਿਆਹ ਇਕ ਅਜਿਹੀ ਪਹੇਲੀ ਹੈ ਜੋ ਕਦੇ ਨਹੀਂ ਸੁਲਝੀ ਪਰ ਖੁਦ ਸਲਮਾਨ ਨੇ ਆਪਣੇ ਵਿਆਹ ਦੀ ਗੱਲ ਮੀਡੀਆ ਨਾਲ ਸ਼ੇਅਰ ਕੀਤੀ ਹੈ। ਉਸ ਨੇ ਪਹਿਲੀ ਵਾਰ ਦੱਸਿਆ ਹੈ ਕਿ ਉਹ ਕਿਸੇ ਤਰ੍ਹਾਂ ਦੀ ਲੜਕੀ ਨਾਲ ਵਿਆਹ ਕਰਨਗੇ। ਸਲਮਾਨ ਨੇ ਫੈਨਜ਼ ਨੂੰ ਥੋੜ੍ਹੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਅਰੇਂਜ ਮੈਰਿਜ 'ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਮਤਲੱਬ ਉਹ ਆਪਣੇ ਮੰਮੀ ਦੀ ਮਰਜ਼ੀ ਨਾਲ ਵਿਆਹ ਕਰਨਗੇ। ਇਕ ਇੰਟਰਵਿਊ 'ਚ ਸਲਮਾਨ ਖਾਨ ਨੇ ਆਪਣੇ ਵਿਆਹ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਅਜੇ ਤੱਕ ਮੈਨੂੰ ਕਿਸੇ ਨੇ ਵਿਆਹ ਦਾ ਪ੍ਰਪੋਜ਼ਲ ਨਹੀਂ ਭੇਜਿਆ ਹੈ। ਜੇਕਰ ਕੋਈ ਮੈਨੂੰ ਵਿਆਹ ਦਾ ਪ੍ਰਪੋਜ਼ਲ ਭੇਜੇਗਾ ਤਾਂ ਮੈਂ ਇਸ 'ਤੇ ਜ਼ਰੂਰ ਵਿਚਾਰ ਕਰਾਂਗਾ। ਸਲਮਾਨ ਨੇ ਕਿਹਾ ਹੈ ਕਿ ਮੈਂ ਅਰੇਂਜ ਮੈਰਿਜ ਲਈ ਤਿਆਰ ਹਾਂ। ਕਦੇ-ਕਦੇ ਲਵ ਮੈਰਿਜ ਸਫਲ ਨਹੀਂ ਹੁੰਦੀ ਹੈ ਅਤੇ ਕਦੇ-ਕਦੇ ਇਸ ਦਾ ਬਿਲਕੁੱਲ ਉਲਟਾ ਹੁੰਦਾ ਹੈ। ਇਹ ਹਰ ਕਿਸੇ 'ਤੇ ਵਿਅਕਤੀਗਤ ਰੂਪ ਨਾਲ ਨਿਰਭਰ ਕਰਦਾ ਹੈ ਕਿ ਉਹ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜਿਉਣਾ ਚਾਹੁੰਦਾ ਹੈ। ਇਸ ਗੱਲ ਤੋਂ ਤਾਂ ਲੋਕਾਂ ਦੇ ਮਨ 'ਚ ਕੁਝ ਨਾਂ ਆ ਰਹੇ ਹਨ ਜਿਨ੍ਹਾਂ ਦੇ ਸਲਮਾਨ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਕਰੀਬ ਹੈ ਉਹ ਹੈ ਜੈਕਲੀਨ ਫਰਨਾਡੀਜ਼, ਸੰਗੀਤਾ ਬਿਜਲਾਨੀ, ਲੂਲੀਆ।
'ਇੰਡੀਅਨ ਆਈਡਲ' 'ਚ ਸਲਮਾਨ ਨੇ ਗਾਏ ਗੀਤ ਤਾਂ ਸੋਨਾਕਸ਼ੀ ਨੇ ਲਗਾਏ ਠੁਮਕੇ (ਦੇਖੋ ਤਸਵੀਰਾਂ)
NEXT STORY