ਮੁੰਬਈ- ਸਲਮਾਨ ਖਾਨ ਇਨ੍ਹੀਂ ਦਿਨੀਂ ਬਜਰੰਗੀ ਭਾਈਜਾਨ ਫਿਲਮ ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ। ਪ੍ਰਮੋਸ਼ਨ ਦੇ ਸਿਲਸਿਲੇ 'ਚ ਉਹ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਜੂਨੀਅਰ ਦੇ ਸੈੱਟ 'ਤੇ ਪੁੱਜੇ, ਜਿਥੇ ਉਨ੍ਹਾਂ ਨੇ ਸ਼ੋਅ ਦੀ ਜੱਜ ਸੋਨਾਕਸ਼ੀ ਸਿਨ੍ਹਾ ਤੇ ਮੁਕਾਬਲੇਬਾਜ਼ਾਂ ਨਾਲ ਰੱਜ ਕੇ ਮਸਤੀ ਕੀਤੀ। ਇਸ ਦੌਰਾਨ ਸਲਮਾਨ ਨੇਵੀ ਬਲਿਊ ਸ਼੍ਰਟ ਤੇ ਜੀਨਜ਼ 'ਚ ਨਜ਼ਰ ਆਏ। ਸਲਮਾਨ ਨੇ ਬੱਚਿਆਂ ਨਾਲ ਸਟੇਜ 'ਤੇ ਡਾਂਸ ਕੀਤਾ, ਗੀਤ ਗਾਏ ਤੇ ਸੈਲਫੀ ਵੀ ਖਿੱਚਵਾਈ। ਨਾਲ ਹੀ ਉਨ੍ਹਾਂ ਨੇ ਬਜਰੰਗੀ ਭਾਈਜਾਨ ਦਾ ਸਪੈਸ਼ਲ ਲਾਕੇਟ ਵੀ ਗਿਫਟ 'ਚ ਦਿੱਤਾ।
ਸਲਮਾਨ ਨਾਲ ਗਾਇਕ ਅਦਨਾਨ ਸਾਮੀ ਵੀ ਇਸ ਸ਼ੋਅ ਦੌਰਾਨ ਮੌਜੂਦ ਸਨ। ਦੱਸਣਯੋਗ ਹੈ ਕਿ ਅਦਨਾਨ ਨੇ ਫਿਲਮ ਬਜਰੰਗੀ ਭਾਈਜਾਨ ਦੇ ਗੀਤ ਭਰ ਦੋ ਝੋਲੀ ਨੂੰ ਆਪਣੀ ਆਵਾਜ਼ ਦਿੱਤੀ ਹੈ। ਸ਼ੂਟਿੰਗ ਖਤਨ ਕਰਨ ਤੋਂ ਬਾਅਦ ਇੰਡੀਅਨ ਆਈਡਲ ਜੂਨੀਅਰ ਦੀ ਜੱਜ ਤੇ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਨੇ ਸਲਮਾਨ ਤੇ ਅਦਨਾਨ ਨਾਲ ਇਕ ਖਾਸ ਤਸਵੀਰ ਸਾਂਝੀ ਕਰਦਿਆਂ ਟਵੀਟ 'ਚ ਲਿਖਿਆ, 'ਮੁੰਡਿਆਂ ਦਾ ਭਰਾ ਤੇ ਕੁੜੀਆਂ ਦੀ ਜਾਨ... ਬਜਰੰਗੀ ਭਾਈਜਾਨ ਤੇ ਅਦਨਾਨ ਸਾਮੀ ਸਾਡੇ ਨਾਲ। ਲੇ ਲੇ ਲੇ ਸੈਲਫੀ ਲੇ ਲੇ ਰੇ।'
ਇਕ ਵਾਰ ਫਿਰ ਸੈਕਸ ਵਰਕਰ ਬਣੇਗੀ ਕਰੀਨਾ ਕਪੂਰ (ਦੇਖੋ ਤਸਵੀਰਾਂ)
NEXT STORY