ਲੰਡਨ- ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਇਕ ਵਾਰ ਉਸ ਨੂੰ ਜਹਾਜ਼ 'ਚ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਇਕ ਭਾਰਤੀ ਵਿਅਕਤੀ ਦੀ ਪ੍ਰਤੀਕਿਰਿਆ ਜ਼ਾਹਿਰ ਨਾ ਕਰਨ ਦੀ ਸਲਾਹ 'ਤੇ ਉਸ ਨੇ ਇਸ 'ਤੇ ਹੰਗਾਮਾ ਨਹੀਂ ਕੀਤਾ। ਖਬਰਾਂ ਮੁਤਾਬਕ ਦੂਜੀ ਵਾਰ ਮਾਂ ਬਣਨ ਜਾ ਰਹੀ ਕਿਮ ਆਪਣੀ ਬੇਟੀ ਨੌਰਥ ਨਾਲ ਯਾਤਰਾ ਕਰ ਰਹੀ ਸੀ।
ਉਸ ਸਮੇਂ ਇਕ ਅਣਜਾਣ ਮਹਿਲਾ ਨੇ ਉਸ ਨੂੰ ਕੁਝ ਅਪਸ਼ਬਦ ਆਖੇ ਪਰ ਉਸ ਨੇ ਆਪਣੇ ਸਹਿ-ਯਾਤਰੀ ਨਾਲ ਤਕਰਾਰ ਨਾ ਕਰਨ ਦਾ ਫੈਸਲਾ ਲਿਆ। ਉਸ ਨੇ ਦੱਸਿਆ ਕਿ ਉਹ ਇਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਨ ਜਾ ਰਹੀ ਸੀ ਪਰ ਇਕ ਭਾਰਤੀ ਵਿਅਕਤੀ ਨੇ ਉਸ ਨੂੰ ਰੋਕਿਆ ਤੇ ਇਸ ਮਾਮਲੇ ਨੂੰ ਵਧਾਉਣ ਤੋਂ ਰੋਕ ਦਿੱਤਾ।
ਏ. ਬੀ. ਸੀ. ਡੀ. 2 ਦੇ ਡਾਂਸਰ ਨੇ ਕਬੂਲਿਆ ਆਪਣਾ ਜੁਰਮ
NEXT STORY