ਭੋਪਾਲ- ਹਾਲ ਹੀ 'ਚ ਮੈਗੀ 'ਚ ਲੈੱਡ ਦੀ ਵਧੇਰੇ ਮਾਤਰਾ ਹੋਣ ਕਾਰਨ ਉਸ ਦਾ ਇਸ਼ਤਿਹਾਰ ਕਰਨ ਵਾਲੇ ਸਿਤਾਰਿਆਂ ਅਮਿਤਾਭ ਬੱਚਨ, ਮਾਧੁਰੀ ਦੀਕਸ਼ਿਤ ਤੇ ਪ੍ਰਿਤੀ ਜ਼ਿੰਟਾ ਨੂੰ ਆਲੋਚਨਾ ਝੱਲਣੀ ਪਈ ਸੀ ਪਰ ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਇਸ ਤੋਂ ਕੁਝ ਸਿੱਖਣ ਲਈ ਤਿਆਰ ਨਹੀਂ ਹੈ। ਪ੍ਰਿਅੰਕਾ ਦਾ ਕਹਿਣਾ ਹੈ ਕਿ ਉਹ ਤਾਂ ਜੰਕ ਫੂਡ ਦਾ ਪ੍ਰਚਾਰ ਕਰੇਗੀ, ਜਿਸ ਨੂੰ ਮੁਸ਼ਕਿਲ ਹੋਵੇ ਉਹ ਖਾਣਾ ਬੰਦ ਕਰ ਦੇਵੇ। ਦੱਸਣਯੋਗ ਹੈ ਕਿ ਕਈ ਸਕੂਲਾਂ ਦੀਆਂ ਕੰਟੀਨਾਂ 'ਚ ਜੰਕ ਫੂਡ ਦੇ ਖਤਰੇ ਨੂੰ ਦੇਖਦੇ ਹੋਏ ਇਸ ਦੀ ਵਿਕਰੀ 'ਤੇ ਰੋਕ ਲੱਗੀ ਹੋਈ ਹੈ।
ਪ੍ਰਿਅੰਕਾ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਦੀ ਰਾਜਧਾਨੀ ਬੋਪਾਲ 'ਚ ਫਿਲਮ ਗੰਗਾਜਲ 2 ਦੀ ਸ਼ੂਟਿੰਗ ਕਰ ਰਹੀ ਹੈ। ਉਥੇ ਯੂਨੀਸੇਫ ਦੇ ਇਕ ਪ੍ਰੋਗਰਾਮ 'ਚ ਉਸ ਨੇ ਕਿਹਾ ਕਿ ਬਾਲੀਵੁੱਡ ਕਲਾਕਾਰ ਜੰਕ ਫੂਡ ਦਾ ਇਸ਼ਤਿਹਾਰ ਕਰਦੇ ਰਹਿਣਗੇ, ਜੇਕਰ ਕਿਸੇ ਨੂੰ ਜੰਕ ਫੂਡ ਤੋਂ ਮੁਸ਼ਕਿਲ ਹੈ ਤਾਂ ਖਾਣਾ ਬੰਦ ਕਰ ਦਿਓ। ਲੋਕ ਖਾਣਾ ਬੰਦ ਕਰਨ ਦੇਣਗੇ ਤਾਂ ਉਹ ਇਸ਼ਤਿਹਾਰ ਕਰਨਾ ਬੰਦ ਕਰ ਦੇਣਗੇ।
ਜਦੋਂ ਜਹਾਜ਼ 'ਚ ਕਿਮ ਹੋਈ ਨਸਲੀ ਭੇਦਭਾਵ ਦਾ ਸ਼ਿਕਾਰ
NEXT STORY