ਮੁੰਬਈ- ਹਾਲ ਹੀ 'ਚ ਇਕ ਵਿਅਕਤੀ ਦੀ ਪ੍ਰਤੀਕੀਰਿਆ 'ਤੇ ਟਵਿਟਰ 'ਤੇ ਅਭਿਨੇਤਾ ਅਭਿਸ਼ੇਕ ਬੱਚਨ ਨੇ ਕਿਹਾ ਹੈ ਕਿ ਉਹ ਜਨਤਕ ਜੀਵਨ 'ਤੇ ਹਨ ਤੇ ਅਜਿਹੇ 'ਚ ਮਾਣ ਤੇ ਬੇਇੱਜ਼ਤੀ ਸਹਿਨ ਲਈ ਉਹ ਤਿਆਰ ਹਨ ਪਰ ਉਨ੍ਹਾਂ ਦੀ ਬੇਟੀ ਆਰਾਧਿਆ ਨੂੰ ਇਸ ਸਭ ਤੋਂ ਦੂਰ ਹੈ। ਹਾਲ ਹੀ 'ਚ ਟਵਿਟਰ 'ਤੇ ਇਕ ਵਿਅਕਤੀ ਨੇ ਕਿਹਾ ਸੀ ਕਿ ਜਦੋਂ ਅਭਿਸ਼ੇਕ ਦੀ ਬੇਟੀ ਵੱਡੀ ਹੋਵੇਗੀ ਤਾਂ ਆਪਣੇ ਪਿਤਾ ਦੀਆਂ ਦ੍ਰੋਣ ਤੇ ਝੂਮ ਬਰਾਬਰ ਝੂਮ ਫਿਲਮਾਂ ਦੇਖਣਾ ਪਸੰਦ ਨਹੀਂ ਕਰੇਗੀ।
ਅਭਿਸ਼ੇਕ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਹ, ਉਸ ਦੀ ਪਤਨੀ ਤੇ ਉਸ ਦੇ ਮਾਤਾ-ਪਿਤਾ ਜਨਤਕ ਜੀਵਨ 'ਚ ਹਨ ਪਰ ਉਨ੍ਹਾਂ ਦੀ ਬੇਟੀ ਇਨ੍ਹਾਂ ਸਾਰਿਆਂ ਤੋਂ ਦੂਰ ਹੈ। ਉਹ ਇਥੇ ਉਸ 'ਤੇ ਗੱਲ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਜੋ ਕਹਿਣਾ ਸੀ, ਉਹ ਕਹਿ ਦਿੱਤਾ।
ਪ੍ਰਿਅੰਕਾ ਚੋਪੜਾ ਨੇ 'ਜੰਕ ਫੂਡ' ਦੇ ਸਵਾਲ 'ਤੇ ਦਿੱਤਾ ਪੁੱਠਾ ਜਵਾਬ
NEXT STORY