ਦੌਸਾ- ਮਰਸਿਡੀਜ਼ ਕਾਰ 'ਚ ਸਵਾਰ ਹੇਮਾ ਮਾਲਿਨੀ ਦੀ ਆਲਟੋ ਕਾਰ ਨਾਲ ਟੱਕਰ ਹੋ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੇਮਾਮਾਲਿਨੀ ਜੈਪੁਰ ਦੇ ਦੌਸਾ ਰੋੜ ਤੋਂ ਆਪਣੀ ਕਾਰ 'ਚ ਸਵਾਰ ਹੋ ਕੇ ਜਾ ਰਹੀ ਸੀ, ਜਿਸ ਦੌਰਾਨ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਹੋਰ ਸੜਕ 'ਤੇ ਆ ਰਹੀ ਆਲਟੋ 'ਚ ਨਾਲ ਹੋ ਗਈ, ਇਸ ਆਲਟੋ ਕਾਰ 'ਚ ਸਵਾਰ ਇਕ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਆਲਟੋ 'ਚ ਸਵਾਰ ਦੋ ਵਿਅਕਤੀਆਂ ਸਣੇ ਹੇਮਾ ਮਾਲਿਨੀ ਜ਼ਖਮੀ ਹੋ ਗਏ। ਉਥੇ ਮੌਜੂਦ ਲੋਕਾਂ ਨੇ ਤੁਰੰਤ ਹੇਮਾ ਮਾਲਿਨੀ ਨੂੰ ਜੈਪੁਰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚ ਚੁੱਕੀ ਹੈ ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ।
ਟਵਿਟਰ ਵਿਵਾਦ 'ਤੇ ਅਭਿਸ਼ੇਕ ਨੇ ਜ਼ਾਹਿਰ ਕੀਤੀ ਆਪਣੀ ਪ੍ਰਤੀਕਿਰਿਆ
NEXT STORY