ਮੁੰਬਈ- ਮਸ਼ਹੂਰ ਅਭਿਨੇਤਾ ਧਰਮਿੰਦਰ ਨੇ ਕਿਹਾ ਕਿ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਇਕ ਵਾਰ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਦਿਓਲ ਪਰਿਵਾਰ ਨੂੰ ਆਪਣੀਆਂ ਫਿਲਮਾਂ ਨੂੰ ਚਰਚਾ 'ਚ ਲਿਆਉਣ ਲਈ ਉਨ੍ਹਾਂ ਦਾ ਚੰਗੀ ਤਰ੍ਹਾਂ ਪ੍ਰਚਾਰ ਤੇ ਮਾਰਕੀਟਿੰਗ ਕਰਨੀ ਚਾਹੀਦੀ ਹੈ। ਅਜਿਹੇ ਸਮੇਂ 'ਚ ਜਦੋਂ ਫਿਲਮੀ ਹਸਤੀਆਂ ਆਪਣੀਆਂ ਫਿਲਮਾਂ ਦੇ ਪ੍ਰਚਾਰ ਲਈ ਜ਼ੋਰ ਲਗਾ ਦਿੰਦੇ ਹਨ। ਦਿਓਲ ਪਰਿਵਾਰ ਨੇ ਹਮੇਸ਼ਾ ਚਰਚਾਵਾਂ ਤੋਂ ਦੂਰ ਰਹਿਣਾ ਪਸੰਦ ਕੀਤਾ ਹੈ, ਜਿਸ ਦੀ ਵਜ੍ਹਾ ਨਾਲ ਲੱਗਦਾ ਹੈ ਕਿ ਉਨ੍ਹਾਂ ਦੀਆਂ ਫਿਲਮਾਂ ਦੇ ਪ੍ਰਦਰਸ਼ਨ 'ਤੇ ਅਸਰ ਪੈਂਦਾ ਹੈ।
ਧਰਮਿੰਦਰ ਨੇ ਇਥੇ ਇਕ ਇੰਟਰਵਿਊ ਦੌਰਾਨ ਕਿਹਾ ਕਿ 'ਅਪਨੇ' ਇਕ ਚੰਗੀ ਫਿਲਮ ਸੀ ਤੇ ਖੇਡ 'ਤੇ ਬਣੀ ਇਸ ਤਰ੍ਹਾਂ ਦੀ ਕੋਈ ਫਿਲਮ ਨਹੀਂ ਸੀ। ਹਾਲਾਂਕਿ ਖੇਡ 'ਤੇ ਬਣੀਆਂ ਬਾਕੀਆਂ ਫਿਲਮਾਂ ਨੂੰ ਸਮਰਥਨ ਮਿਲਿਆ ਪਰ ਸਾਡੀ ਫਿਲਮ ਨੂੰ ਨਹੀਂ। ਉਨ੍ਹਾਂ ਨੂੰ ਯਾਦ ਹੈ ਇਕ ਵਾਰ ਸ਼ਾਹਰੁਖ ਨੇ ਕਿਹਾ ਸੀ ਕਿ ਫਿਲਮ ਨੂੰ ਚਰਚਾ ਵਿਚ ਲਿਆਉਣ ਲਈ ਉਸ ਦਾ ਪ੍ਰਚਾਰ ਸਹੀ ਤਰੀਕੇ ਨਾਲ ਕਰਨਾ ਜ਼ਰੂਰੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਮ ਦਾ ਪ੍ਰਚਾਰ ਸਹੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਦਿਓਲ ਪਰਿਵਾਰ ਪ੍ਰਚਾਰ 'ਚ ਯਕੀਨ ਨਹੀਂ ਰੱਖਦਾ।
ਸੜਕ ਹਾਦਸੇ 'ਚ ਹੇਮਾ ਮਾਲਿਨੀ ਹੋਈ ਜ਼ਖਮੀ, ਇਕ ਬੱਚੇ ਦੀ ਮੌਤ (ਵੀਡੀਓ)
NEXT STORY