ਲੰਡਨ (ਭਾਸ਼ਾ) – ਬੇਂਗਲੁਰੂ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਤਕਨਾਲੌਜੀ ਕੇਂਦਰ ਦੇ ਰੂਪ ’ਚ ਉਭਰਿਆ ਹੈ। ਲੰਡਨ ’ਚ ਜਾਰੀ ਇਕ ਤਾਜ਼ਾ ਖੋਜ ਮੁਤਾਬਕ 2016 ਤੋਂ ਬੇਂਗਲੁਰੂ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਅੱਗੇ ਵਧਦਾ ਤਕਨਾਲੌਜੀ ਈਕੋਸਿਸਟਮ ਰਿਹਾ ਹੈ। ਇਸ ਸੂਚੀ ’ਚ ਬੇਂਗਲੁਰੂ ਤੋਂ ਬਾਅਦ ਯੂਰਪੀ ਸ਼ਹਿਰਾਂ ਜਿਵੇਂ ਲੰਡਨ, ਯੂਨਿਖ, ਬਰਲਿਨ ਅਤੇ ਪੈਰਿਸ ਦਾ ਨੰਬਰ ਆਉਂਦਾ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਸੂਚੀ ’ਚ ਛੇਵੇਂ ਸਥਾਨ ’ਤੇ ਹੈ।
ਲੰਡਨ ਐਂਡ ਪਾਰਟਨਰਸ ਨੇ ਡੀਲਰੂਮ ਡਾਟ ਕਾਮ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਅੰਕੜਿਆਂ ਮੁਤਾਬਕ ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ’ਚ ਨਿਵੇਸ਼ 2016 ਦੇ 1.3 ਅਰਬ ਡਾਲਰ ਤੋਂ 5.4 ਗੁਣਾ ਵਧ ਕੇ 7.2 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ’ਚ ਇਸ ਮਿਆਦ ’ਚ ਨਿਵੇਸ਼ 1.7 ਗੁਣਾ ਵਧ ਕੇ 70 ਕਰੋੜ ਡਾਲਰ ਤੋਂ 1.2 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਬ੍ਰਿਟੇਨ ਦੀ ਰਾਜਧਾਨੀ ਲੰਡਨ ’ਚ ਨਿਵੇਸ਼ 3 ਗੁਣਾ ਵਧ ਕੇ 3.5 ਅਰਬ ਡਾਲਰ ਤੋਂ 10.5 ਅਰਬ ਡਾਲਰ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਬੇਂਗਲੁਰੂ ਸਭ ਤੋਂ ਤੇਜ਼ੀ ਨਾਲ ਅੱਗੇ ਵਧਦਾ ਤਕਨਾਲੌਜੀ ਕੇਂਦਰ, ਮੁੰਬਈ ਛੇਵੇਂ ਸਥਾਨ ’ਤੇ
ਲੰਡਨ ਐਂਡ ਪਾਰਟਨਰਸ ’ਚ ਭਾਰਤ ਦੇ ਮੁੱਖ ਪ੍ਰਤੀਨਿਧੀ ਹੇਮਿਨ ਭਡੂਚਾ ਨੇ ਕਿਹਾ ਕਿ ਇਹ ਦੇਖਣਾ ਸੁਖਦਾਇਕ ਹੈ ਕਿ ਬੇਂਗਲੁਰੂ ਅਤੇ ਲੰਡਨ ਉੱਦਮ ਪੂੰਜੀ (ਵ. ਸੀ.) ਨਿਵੇਸ਼ ਲਈ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੇ ਤਕਨਾਲੌਜੀ ਕੇਂਦਰ ਹਨ। ਸਾਡੇ ਦੋਵੇਂ ਸ਼ਾਨਦਾਰ ਸ਼ਹਿਰ ਉੱਦਮ ਅਤੇ ਨਵੀਨਤਾ ’ਚ ਆਪਸੀ ਮਜ਼ਬੂਤੀ ਸਾਂਝਾ ਕਰਦੇ ਹਨ। ਇਸ ਨਾਲ ਤਕਨਾਲੌਜੀ ਨਿਵੇਸ਼ਕਾਂ ਅਤੇ ਕੰਪਨੀਆਂ ਲਈ ਵੱਡੀ ਗਿਣਤੀ ’ਚ ਮੌਕਿਆਂ ਦੀ ਸਿਰਜਣਾ ਹੁੰਦੀ ਹੈ।
ਇਹ ਵੀ ਪੜ੍ਹੋ : Tesla ਦੀ ਭਾਰਤ ’ਚ ਹੋਈ ਐਂਟਰੀ, Elon Musk ਨੇ ਟਵੀਟ ਕਰਕੇ ਜ਼ਾਹਰ ਕੀਤੀ ਖ਼ੁਸ਼ੀ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ
NEXT STORY