ਨਵੀਂ ਦਿੱਲੀ — ਐਲਨ ਮਸਕ ਨੇ ਇੱਕ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤ ਦੇ 5 ਸੂਬਿਆਂ ਵਿਚ ਉਸਦੀ ਕੰਪਨੀ ਟੇਸਲਾ ਦੀਆਂ ਕੀ ਯੋਜਨਾਵਾਂ ਹਨ। ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਐਲਨ ਮਸਕ ਨੇ ਭਾਰਤ ਵਿਚ ਟੈਸਲਾ ਨੂੰ ਰਜਿਸਟਰ ਕਰਵਾ ਲਿਆ ਹੈ। ਦਰਅਸਲ ਭਾਰਤ ਵਿਚ ਟੈਸਲਾ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਦੱਸਿਆ ਗਿਆ ਹੈ ਕਿ ਟੈਸਲਾ ਕਾਰਾਂ ਮਹਿੰਗੀਆਂ ਹਨ ਪਰ ਜਿਵੇਂ ਹੀ ਭਾਰਤ ਵਿਚ ਟੇਸਲਾ ਦਾ ਉਤਪਾਦਨ ਸ਼ੁਰੂ ਹੋਵੇਗਾ, ਉਸ ਸਮੇਂ ਤੋਂ ਬਾਅਦ ਮੱਧਵਰਗੀ ਕਲਾਸ ਲਈ ਇਹ ਕਿਫਾਇਤੀ ਬਣ ਜਾਵੇਗੀ। ਇਸ ਬਲਾਗ ਨੇ ਟਵਿਟਰ ’ਤੇ ਆਪਣਾ ਲਿੰਕ ਸਾਂਝਾ ਕੀਤਾ। ਐਲਨ ਮਸਕ ਨੇ ਇਸ ਦਾ ਜਵਾਬ ਦਿੱਤਾ ਹੈ। ਮੰਗਲਵਾਰ ਨੂੰ ਕਰਨਾਟਕ ਦੇ ਬੰਗਲੁਰੂ ਵਿਚ ਰਜਿਸਟਰੀ ਹੋਣ ਤੋਂ ਬਾਅਦ ਐਲਨ ਮਸਕ ਦੀ ਇਹ ਪਹਿਲੀ ਪ੍ਰਤੀਕ੍ਰਿਆ ਹੈ।
ਟੇਸਲਾ ਦੇ ਸੀਈਓ ਐਲਨ ਮਸਕ ਨੇ ਆਪਣੇ ਉੱਤਰ ਵਿਚ ਲਿਖਿਆ, ‘As Promised’ ਭਾਵ ‘ਜਿਵੇਂ ਵਾਅਦਾ ਕੀਤਾ’ ਹੈ। ਪਿਛਲੇ ਕੁੱਝ ਸਾਲਾਂ ਵਿਚ ਮਸਕ ਨੇ ਭਾਰਤ ਲਈ ਆਪਣੀ ਯੋਜਨਾ ਬਾਰੇ ਕਈ ਵਾਰ ਟਵੀਟ ਕੀਤੇ ਹਨ। ਅਕਤੂਬਰ 2020 ਵਿਚ ਉਸਨੇ ਇਕ ਟਵੀਟ ਵਿਚ ਲਿਖਿਆ, ‘ਅਗਲੇ ਸਾਲ ਪੱਕਾ’। ਮਸਕ ਵਲੋਂ ਇਹ ਟਵੀਟ ਮਸਕਟ ਦਾ ਟੀ-ਸ਼ਰਟ ਦੀ ਤਸਵੀਰ ਵਾਲਾ ਸੀ। ਇਸ ਟੀ-ਸ਼ਰਟ ’ਤੇ ਲਿਖਿਆ ਸੀ, India wants Tesla ਭਾਵ ਭਾਰਤ ਟੇਸਲਾ ਚਾਹੁੰਦਾ ਹੈ।
ਇਹ ਵੀ ਪੜ੍ਹੋ : Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ
ਉਤਪਾਦਨ ਦੀ ਸਹੂਲਤ ਲਈ ਪੰਜ ਸੂਬਿਆਂ ’ਚ ਸਟੋਰ ਖੋਲ੍ਹਣ ਦੀ ਤਿਆਰੀ
ਟੇਸਲਾ ਨੂੰ ਲੈ ਕੇ ਇਸ ਨਵੀਂ ਯੋਜਨਾ ਬਾਰੇ ਦੱਸਿਆ ਗਿਆ ਹੈ ਕਿ ਕੰਪਨੀ ਪੰਜ ਸੂਬਿਆਂ ਵਿਚ ਆਪਣੇ ਸਟੋਰ ਖੋਲ੍ਹਣ ਲਈ ਗੱਲਬਾਤ ਕਰ ਰਹੀ ਹੈ। ਇਨ੍ਹਾਂ ਸਟੋਰਾਂ ਤੋਂ ਇਲਾਵਾ, ਟੇਸਲਾ ਆਪਣੇ ਦਫਤਰ ਅਤੇ ਖੋਜ ਅਤੇ ਵਿਕਾਸ ਕੇਂਦਰ ਅਤੇ ਉਤਪਾਦਨ ਲਈ ਫੈਕਟਰੀ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਟੇਸਲਾ ‘ਅਮੀਰ ਵਰਗ’ ਲਈ ਹੈ ਜਦੋਂ ਕਿ ਭਾਰਤ ਵਿਚ ਬਹੁਤ ਸਾਰੀਆਂ ਆਰਥਿਕ ਅਸਮਾਨਤਾਵਾਂ ਹਨ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : Spicejet ਦੇ ਰਹੀ 899 ਰੁਪਏ ਟਿਕਟ ਦੇ ਨਾਲ 1000 ਰੁਪਏ ਦਾ ਟਿਕਟ ਵਾੳੂਚਰ
ਇਸ ਬਲਾੱਗ ਵਿਚ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜੇ ਇਕ ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਗਰੀਬ ਹਨ, ਤਾਂ ਇਹ ਟੇਸਲਾ ਦਾ ਬਾਜ਼ਾਰ ਨਹੀਂ ਹੋ ਸਕਦਾ। ਹਾਲਾਂਕਿ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਕੰਪਨੀ ਆਪਣੀ ਕਾਰ ਉਸ ਦੇਸ਼ ਦੀ ਸਾਰੀ ਆਬਾਦੀ ਨੂੰ ਵੇਚਣ ਦਾ ਟੀਚਾ ਨਹੀਂ ਰੱਖ ਰਹੀ। ਭਾਰਤ ਦੀ ਆਬਾਦੀ 1.387 ਬਿਲੀਅਨ ਹੈ ਇਸ ਲਈ ਕੰਪਨੀ ਇਸ ਆਬਾਦੀ ਦੇ ਥੋੜੇ੍ਹ ਜਿਹੇ ਹਿੱਸੇ ਨੂੰ ਨਿਸ਼ਾਨਾ ਬਣਾ ਰਹੀ ਹੈ, ਜੋ ਵਿੱਤੀ ਤੌਰ ’ਤੇ ਮਜ਼ਬੂਤ ਹਨ।
ਇਹ ਵੀ ਪੜ੍ਹੋ : ਬਰਡ ਫ਼ਲੂ ਦੀ ਮਾਰ, ਮੁਰਗੀਆਂ ਦੇ ਘਟਦੇ ਭਾਅ ਤੋਂ ਦੁੱਖੀ ਪੋਲਟਰੀ ਮਾਲਕ ਲੈਣਗੇ ਇਹ ਫ਼ੈਸਲਾ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨੇ-ਚਾਂਦੀ ਦੀ ਕੀਮਤ 400 ਰੁ: ਦੇ ਲਗਭਗ ਘਟੀ, ਜਾਣੋ ਕਿੰਨਾ ਰਿਹਾ ਮੁੱਲ
NEXT STORY