ਪਟਿਆਲਾ (ਜੋਸਨ) - ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਟਿਕਾਊ ਖੇਤੀਬਾਡ਼ੀ, ਖਾਧ ਸੁਰੱਖਿਆ ਤੇ ਵਾਤਾਵਰਣ ਵਿਸ਼ੇ ’ਤੇ ਸ਼ੁਰੂ ਹੋਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਆਪਣੇ ਅੰਤਿਮ ਚਰਨ ’ਤੇ ਪਹੁੰਚੀ। ਕਾਲਜ ਵੱਲੋਂ ਆਯੋਜਿਤ ਇਹ ਕਾਨਫਰੰਸ ਰਾਸ਼ਟਰੀ ਪੱਧਰ ਦੀ ਸੰਸਥਾ ਐਸੋਸੀਏਸ਼ਨ ਆਫ਼ ਪੰਜਾਬ ਜੋਗਰਾਫਰਜ਼ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਕਾਨਫਰੰਸ ਦੇ ਸਮਾਪਨ ਸਮਾਰੋਹ ਦੌਰਾਨ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਆਕਸਫੋਰਡ ਸਕੂਲ ਆਫ਼ ਗਲੋਬਲ ਐਂਡ ਏਰੀਆ ਸਟੱਡੀ ਦੇ ਪ੍ਰੋਫੈਸਰ ਪ੍ਰੋ. ਪ੍ਰੀਤਮ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਇਸ ਕਾਨਫਰੰਸ ਦਾ ਸਮਾਪਨ ਭਾਸ਼ਣ ਆਈ. ਆਈ. ਐੱਮ. ਅਹਿਮਦਾਬਾਦ ਦੇ ਸੈਂਟਰ ਫ਼ਾਰ ਮੈਨੇਜਮੈਂਟ ਇਨ ਐਗਰੀਕਲਚਰ ਦੇ ਪ੍ਰੋਫੈਸਰ ਸੁਖਪਾਲ ਸਿੰਘ ਨੇ ਦਿੱਤਾ। ਭਾਰਤ ਸਰਕਾਰ ਦੇ ਨੈਸ਼ਨਲ ਕਮਿਸ਼ਨ ਫ਼ਾਰ ਮਾਇਨੋਰਟੀ ਦੇ ਮੈਂਬਰ ਡਾ. ਬਲਤੇਜ ਸਿੰਘ ਮਾਨ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਏ. ਪੀ. ਜੀ. ਵੱਲੋਂ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੂੰ ਇਸ ਕਾਨਫਰੰਸ ਨੂੰ ਬਹੁਤ ਵਧੀਆ ਢੰਗ ਨਾਲ ਆਯੋਜਿਤ ਕਰਨ ਲਈ ਸਨਮਾਨਤ ਕੀਤਾ ਗਿਆ ਅਤੇ ਕਾਲਜ ਵੱਲੋਂ ਏ. ਪੀ. ਜੀ. ਦੇ ਜਨਰਲ ਸਕੱਤਰ ਡਾ. ਲਖਵੀਰ ਸਿੰਘ ਨੂੰ ਉਚੇਚੇ ਤੌਰ ’ਤੇ ਸਨਮਾਨਤ ਕੀਤਾ ਗਿਆ। ਸਮਾਪਨ ਸਮਾਰੋਹ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ।ਇਸ ਕਾਨਫਰੰਸ ਵਿਚ ਇੰਗਲੈਂਡ, ਮਾਲਦੀਪ, ਸ੍ਰੀਲੰਕਾ, ਅਫਗਾਨਿਸਤਾਨ, ਭੂਟਾਨ, ਪਾਕਿਸਤਾਨ, ਅਫਰੀਕਾ, ਨੇਪਾਲ, ਘਾਨਾ, ਸਾਉਥ ਅਫਰੀਕਾ, ਬੰਗਲਾਦੇਸ਼ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਕੁੱਲ 12 ਦੇਸ਼ਾਂ ਦੇ ਵਿਦਵਾਨਾਂ ਨੇ 260 ਪਰਚੇ ਪਡ਼੍ਹੇ। ਕਾਨਫਰੰਸ ਦੇ ਸਮਾਪਨ ਸਮਾਰੋਹ ਦੌਰਾਨ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਮੁਖੀ ਪ੍ਰੋ. ਰਾਜਦੀਪ ਸਿੰਘ ਅਤੇ ਭੂਗੋਲ ਵਿਭਾਗ ਦੇ ਮੁਖੀ ਡਾ. ਗੋਰਖ ਸਿੰਘ ਤੇਜਾ ਨੂੰ ਵੀ ਏ.ਪੀ.ਜੀ. ਵੱਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਡੀ. ਏ. ਵੀ. ਪਾਤਡ਼ਾਂ ਨੇ ਮਨਾਇਆ ਦੀਵਾਲੀ ਮੇਲਾ
NEXT STORY