ਪਟਿਆਲਾ (ਅਗਰਵਾਲ)-ਸੀ. ਪੀ. ਆਈ. ਅਤੇ ਸੀ. ਪੀ. ਆਈ. (ਐਮ) ਦੋਹਾਂ ਕਮਿਊਨਿਸਟ ਪਾਰਟੀਆਂ ਦੀ ਸਾਂਝੀ ਮੀਟਿੰਗ ਸਾਥੀ ਗੁਰਦਰਸ਼ਨ ਸਿੰਘ ਖਾਸਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦੋਹਾਂ ਪਾਰਟੀਆਂ ਦੇ ਜ਼ਿਲਾ ਸਕੱਤਰਾਂ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਅਤੇ ਕਾਮਰੇਡ ਧਰਮਪਾਲ ਸੀਲ ਨੇ 30 ਜੁਲਾਈ ਨੂੰ ਜਲੰਧਰ ਵਿਖੇ ਹੋਈ ਕਨਵੈਨਸ਼ਨ ਦੇ ਫੈਸਲਿਆਂ ਦੀ ਜਿਥੇ ਜਾਣਕਾਰੀ ਦਿੱਤੀ, ਉਥੇ ਹੀ 15 ਤੋਂ 21 ਨਵੰਬਰ ਤੱਕ ਦੋ ਜੱਥੇ ਹੁਸੈਨੀਵਾਲਾ (ਫਿਰੋਜ਼ਪੁਰ) ਅਤੇ ਜੱਲਿਆਂ ਵਾਲਾ ਬਾਗ ਅੰਮ੍ਰਿਤਸਰ ਤੋਂ ਸਮੁੱਚੇ ਪੰਜਾਬ ਦੇ ਵੱਖ-ਵੱਖ ਜ਼ਿਲਿਅਾਂ ਵਿਚ ਜੱਥਾ ਮਾਰਚ ਕਰ ਕੇ ਜਨਤਾ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਪੰਜਾਬ ਦੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਤੇ ਮਸਲਿਆਂ ਸਬੰਧੀ ਜਾਗਰੂਕ ਕਰਨ ਬਾਰੇ ਲਏ ਗਏ ਫ਼ੈਸਲੇ ਬਾਰੇ ਵੀ ਦੱਸਿਆ। ਇਸ ਮੌਕੇ ਸੀ. ਪੀ. ਆਈ. ਅਤੇ ਸੀ. ਪੀ. ਆਈ. (ਐੱਮ) ਦੇ ਗੁਰਦਰਸ਼ਨ ਸਿੰਘ ਖਾਸਪੁਰ ਨੇ ਦੇਸ਼ ਵਿੱਚ ਵੱਧ ਰਹੇ ਫਿਰਕਾਪ੍ਰਸਤੀ ਦੇ ਖਤਰੇ, ਅਮਨ ਪਸੰਦ ਤੇ ਜਮਹੂਰੀਅਤ ਪਸੰਦ ਲੋਕਾਂ ਦੇ ਜਮਹੂਰੀ ਹੱਕਾਂ ਤੇ ਸੰਵਿਧਾਨਕ ਸੰਸਥਾਵਾਂ ’ਤੇ ਹੁੰਦੇ ਹਮਲਿਆਂ, ਵੱਧ ਰਹੀ ਬੇਕਾਰੀ, ਬੇਰੋਜ਼ਗਾਰੀ ਤੇ ਮਹਿੰਗਾਈ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਿਹਨਤਕਸ਼ ਜਨਤਾ ਨੂੰ ਇੱਕਜੁੱਟ ਹੋ ਕੇ ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨਾ ਹੋਵੇਗਾ। ਉਨ੍ਹਾਂ ਜ਼ਿਲੇ ਦੇ ਲੋਕਾਂ ਅਤੇ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ 18 ਨਵੰਬਰ ਨੂੰ 12 ਵਜੇ ਦੁਪਹਿਰ ਪਾਤਡ਼ਾਂ ਤੇ ਸ਼ਾਮ 4 ਵਜੇ ਨਾਭਾ ਵਿਖੇ ਪਹੁੰਚ ਰਹੇ ਜੱਥਾ ਮਾਰਚ ’ਚ ਸ਼ਾਮਲ ਹੋਣ। ਇਨ੍ਹਾਂ ਦੋਹਾਂ ਥਾਵਾਂ ’ਤੇ ਹੋ ਰਹੀਆਂ ਰੈਲੀਆਂ ਨੂੰ ਜ਼ਿਲਾ ਤੇ ਸੂਬਾਈ ਆਗੂ ਸੰਬੋਧਨ ਕਰਨਗੇ। ਰੈਲੀਆਂ ਦੀ ਕਾਮਯਾਬੀ ਲਈ ਜ਼ਿਲਾ ਪੱਧਰ ’ਤੇ 14 ਮੈਂਬਰੀ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ 17 ਦਸੰਬਰ 2018 ਨੂੰ ਦਾਣਾ ਮੰਡੀ ਲੁਧਿਆਣਾ ਵਿਖੇ ਦੋਵੇਂ ਕਮਿਊਨਿਸਟ ਪਾਰਟੀਆਂ ਵਲੋਂ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਜ਼ਿਲਿਅਾਂ ਵੱਲੋਂ ਹਜ਼ਾਰਾਂ ਸਾਥੀ ਸ਼ਮੂਲੀਅਤ ਕਰਨਗੇ। ਮੀਟਿੰਗ ਵਿੱਚ ਸਰਬ ਸਾਥੀ ਗੁਰਮੀਤ ਸਿੰਘ ਛੱਜੂ ਭੱਟ, ਕਰਮਚੰਦ ਭਾਰਦਵਾਜ, ਸੁਖਦੇਵ ਸੁੱਖੀ, ਰਮੇਸ਼ ਅਜਾਦ, ਬ੍ਰਿਜ ਲਾਲ, ਮੰਗਤ ਰਾਏ, ਸੰਤੋਖ ਸਿੰਘ ਬੋਪਾਰਾਏ ਅਤੇ ਗੁਰਮੀਤ ਸਿੰਘ ਆਦਿ ਸਾਥੀ ਸ਼ਾਮਲ ਸਨ।
ਕੈਨੇਡਾ ਯੂਨੀਵਰਸਿਟੀ ਨਾਲ ਸਮਝੌਤਾ
NEXT STORY