ਪਟਿਆਲਾ (ਅਨੇਜਾ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰੀਸ਼ਦ ਪ੍ਰਧਾਨ ਮਾਸਟਰ ਰਕੇਸ਼ ਕੁਮਾਰ ਦੀ ਪ੍ਰਧਾਨਗੀ ’ਚ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਕੋ ਜਾਨੋ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪੰਜ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰੀਸ਼ਦ ਦੇ ਸਟੇਟ ਕਨਵੀਨਰ ਵਿਜੇ ਡਾਵਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਸਬੰਧੀ ਸੈਕਟਰੀ ਸੰਦੀਪ ਗੋਇਲ ਲੱਕੀ ਨੇ ਦੱਸਿਆ ਕਿ ਪ੍ਰਤਿਯੋਗਿਤਾ ਸਬੰਧੀ ਵੱਖ-ਵੱਖ ਸਕੂਲਾਂ ਦੇ 534 ਬੱਚਿਆਂ ਦਾ ਟੈਸਟ ਲਿਆ ਗਿਆ ਸੀ, ਜਿਨ੍ਹਾਂ ’ਚੋਂ ਪੰਜ ਸਕੂਲਾਂ ਦੇ ਬੱਚਿਆਂ ਨੂੰ ਇਸ ਪ੍ਰਤੀਯੋਗਿਤਾ ’ਚ ਲੈਣ ਲਈ ਚੁਣਿਆ ਗਿਆ ਹੈ ਜਿਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਦਿਆਂ ਜੂਨੀਅਰ ਅਤੇ ਸੀਨੀਅਰ ਗਰੁੱਪ ਦੋ ਟੀਮਾਂ ਬਣਾਈਆਂ ਗਈਆਂ, ਜਿਸ ਦੌਰਾਨ ਇਨ੍ਹਾਂ ਪ੍ਰਤਿਭਾਗੀਆਂ ਤੋਂ ਜਨਰਲ ਨਾਲੇਜ ਸਬੰਧੀ ਅਨੇਕਾਂ ਸਵਾਲ ਪੁਛੇ ਗਏ, ਜਿਸ ਦੌਰਾਨ ਸੀਨੀਅਰ ਗਰੂੱਪ ’ਚੋਂ ਪਹਿਲਾ ਸਥਾਨ ਤੇਜ ਪ੍ਰਤਾਪ ਅਤੇ ਬਿੱਟੂ ਕੁਮਾਰ, ਦੂਜਾ ਸਥਾਨ ਕੇਤਨ ਗੋਇਲ ਅਤੇ ਗੌਰਾਂਗ ਗਰਗ, ਤੀਜਾ ਸਥਾਨ ਅਨੁਜ ਕੁਮਾਰ ਅਤੇ ਪ੍ਰਿਯੰਕਾ ਰਾਣੀ ਨੇ ਜੂਨੀਅਰ ਗਰੂੱਪ ’ਚੋਂ ਪਹਿਲਾ ਸਥਾਨ ਸਵਾਸਤਿਕ ਜੈਨ ਅਤੇ ਇਕਲਵਯਾ, ਦੂਜਾ ਸਥਾਨ ਸ਼ਿਵਾਨੀ ਰਾਣੀ ਅਤੇ ਦੇਵ ਸ਼ਿਖਾ, ਤੀਜਾ ਸਥਾਨ ਅਰਮਾਨ ਅਤੇ ਹਨੀ ਗਰਗ ਨੇ ਹਾਸਲ ਕੀਤਾ ਹੈ। ਇਸ ਮੌਕੇ ਸਟੇਟ ਕਨਵੀਨਰ ਵਿਜੇ ਡਾਵਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ’ਚ ਜਿੱਤ ਹਾਸਲ ਕਰਨ ਵਾਲੇ ਬੱਚੇ ਨਾਭਾ ਵਿਖੇ 18 ਨਵਬੰਰ ਨੂੰ ਹੋਣ ਵਾਲੀ ਸੂਬਾ ਪੱਧਰੀ ਪ੍ਰਤੀਯੋਗਿਤਾ ’ਚ ਹਿੱਸਾ ਲੈਣਗੇ। ਇਸ ਮੌਕੇ ਪ੍ਰੀਸ਼ਦ ਵਲੋਂ ਜੇਤੂ ਬੱਚਿਆਂ ਨੂੰ ਸਨਮਾਨਤ ਕੀਤਾ ਗਿਅਾ। ਇਸ ਮੌਕੇ ਪਰਮਿੰਦਰ ਅਰੋਡ਼ਾ, ਸ਼ਸ਼ੀ ਭੂਸ਼ਣ ਸਿੰਗਲਾ, ਚਮਨ ਲਾਲ ਧਨੇਠਾ, ਨਵੀਨ ਬਾਂਸਲ, ਅਸ਼ੋਕ ਥਰੇਜਾ, ਨਰਾਇਣ ਸਡਾਨਾ, ਹਿਤਅਭਿਲਾਸ਼ੀ ਸ਼ਰਮਾ, ਵਿਪੁਲ ਗੋਇਲ, ਸੰਦੀਪ ਬਾਂਸਲ ਅਤੇ ਹੋਰ ਮੌਜੂਦ ਸਨ।
ਪ੍ਰਨੀਤ ਕੌਰ ਨੇ ਵੰਡੇ 8500 ਨੀਲੇ ਕਾਰਡ
NEXT STORY