ਪਟਿਆਲਾ (ਚਾਵਲਾ/ਨਿਰਦੋਸ਼)-ਸਿਟੀ ਰਾਜਪੁਰਾ ਪੁਲਸ ਵੱਲੋਂ ਐਤਵਾਰ ਸਵੇਰੇ ਸ਼ਹਿਰ ’ਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰਖਦਿਅਾਂ ਫਲੈਗ ਮਾਰਚ ਕੱਢਿਆ ਗਿਆ। ਸਿਟੀ ਪੁਲਸ ਦੇ ਐੱਸ. ਐੱਚ ਓ. ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ’ਚ ਪੁਲਸ , ਪੀ. ਸੀ. ਆਰ. ਅਤੇ ਮਹਿਲਾ ਪੁਲਸ ਮੁਲਾਜ਼ਮਾਂ ਨੇ ਫਲੈਗ ਮਾਰਚ ’ਚ ਹਿੱਸਾ ਲਿਆ। ਇਹ ਫਲੈਗ ਮਾਰਚ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ’ਚ ਸ਼ਹਿਰ ਦੇ ਮੁੱਖ ਚੌਕ ਸ਼ਹੀਦ ਪ੍ਰਭਾਕਰ ਚੌਕ ਤੋਂ ਸ਼ੁਰੂ ਹੋ ਕੇ ਮੁੱਖ ਬਜ਼ਾਰ, ਜਵਾਹਰ ਮਾਰਕੀਟ, ਇੰਦਰਾ ਮਾਰਕੀਟ ਅਤੇ ਸ਼ਾਸਤਰੀ ਮਾਰਕੀਟ ਤੋਂ ਹੁੰਦਾ ਹੋਇਆ ਵਾਪਸ ਸ਼ਹੀਦ ਪ੍ਰਭਾਕਰ ਚੌਕ ’ਚ ਖ਼ਤਮ ਹੋਇਆ। ਐੱਸ. ਐੱਚ. ਓ. ਨੇ ਦੱਸਿਆ ਦੀ ਇਹ ਮਾਰਚ ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਕਾਇਮ ਰੱਖਣ ਲਈ ਜਾਰੀ ਕੀਤੀਅਾਂ ਹਦਾਇਤਾਂ ਮੁਤਾਬਕ ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੱਢਿਆ ਗਿਆ ਹੈ। ਮੁੱਖ ਬਜ਼ਾਰਾਂ ਅਤੇ ਭੀਡ਼-ਭਾਡ਼ ਵਾਲੀ ਜਗ੍ਹਾ ’ਤੇ ਨਾਜਾਇਜ਼ ਤੌਰ ’ਤੇ ਸੜਕਾਂ ’ਤੇ ਸਾਮਾਨ ਰੱਖ ਕੇ ਬਜ਼ਾਰਾਂ ’ਚ ਰਸਤਿਆਂ ਨੂੰ ਬੰਦ ਕਰਨ ਵਾਲੇ ਦੁਕਾਨਦਾਰਾਂ ਨੂੰ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਇਹ ਸਾਮਾਨ ਨਾ ਹਟਾਇਆ ਗਿਆ ਤਾਂ ਉਨ੍ਹਾਂ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਭਡ਼ਕਾ ਕੇ ਪੰਜਾਬ ਦਾ ਅਮਨ ਭੰਗ ਕਰਨਾ ਚਾਹੁੰਦਾ ਹੈ ਅਕਾਲੀ ਦਲ : ਲਚਕਾਣੀ
NEXT STORY