ਘਨੌਰ (ਹਰਵਿੰਦਰ) : ਥਾਣਾ ਸ਼ੰਭੂ ਪੁਲਸ ਨੂੰ ਇਕ ਅਣਪਛਾਤਾ ਵਿਅਕਤੀ ਜ਼ਖਮੀ ਹਾਲਤ ਵਿਚ ਮਿਲਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ੰਭੂ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਬਲਬੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ 06-05-2025 ਨੂੰ ਇਤਲਾਹ ਮਿਲੀ ਕਿ ਇਕ ਨਾਮਾਲੂਮ ਵਿਅਕਤੀ ਪਿੰਡ ਚਮਾਰੂ ਵਿਖੇ ਖਤਾਨਾ ਵਿਚ ਪਿਆ ਹੋਇਆ ਹੈ। ਪੁਲਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਜੋ ਪੈਰਾਲਾਈਜ਼ ਦਾ ਮਰੀਜ਼ ਲੱਗਦਾ ਸੀ, ਉਸ ਨੂੰ ਜ਼ਖਮੀ ਹਾਲਤ ਵਿਚ ਐਬੂਲੈਂਸ ਰਾਹੀਂ ਇਲਾਜ ਲਈ ਏ. ਪੀ. ਜੈਨ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰ ਨੇ ਨਾਮਾਲੂਮ ਵਿਅਕਤੀ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ 11-05-2025 ਨੂੰ ਉਸ ਦੀ ਮੌਤ ਹੋ ਗਈ।
ਨਾਮਾਲੂਮ ਵਿਅਕਤੀ ਦੀ ਲਾਸ਼ ਨੂੰ 72 ਘੰਟਿਆਂ ਦੀ ਸ਼ਨਾਖਤ ਲਈ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਪਟਿਆਲਾ ਰਖਵਾਇਆ ਗਿਆ ਹੈ। ਉਕਤ ਵਿਅਕਤੀ ਮ੍ਰਿਤਕ ਦੀ ਉਮਰ ਕਰੀਬ 40/45 ਸਾਲ ਕੱਦ 5 ਫੁੱਟ 6 ਇੰਚ ਦਾੜੀ ਕੇਸ ਕੱਟੇ ਹੋਏ ਜੇਕਰ ਕਿਸੇ ਨੂੰ ਨਾਮਾਲੂਮ ਮ੍ਰਿਤਕ ਬਾਰੇ ਕੁੱਝ ਪਤਾ ਹੋਵੇ ਤਾਂ ਮੁੱਖ ਅਫਸਰ ਥਾਣਾ ਸ਼ੰਭੂ ਅਤੇ ਮੁੱਖ ਮੁਨਸੀ ਥਾਣਾ ਸ਼ੰਭੂ ਨੂੰ ਇਤਲਾਹ ਦਿੱਤੀ ਜਾਵੇ।
ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ
NEXT STORY