ਮੋਹਾਲੀ (ਸੰਦੀਪ) : ਅਪਰਾਧ ਅਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ 'ਤੇ ਨਕੇਲ ਕੱਸਣ ਲਈ ਪੁਲਸ ਵਲੋਂ ਪਹਿਲਾਂ ਸ਼ਹਿਰ 'ਚ ਹਾਈਟੈੱਕ ਕੈਮਰੇ ਲਾਏ ਜਾ ਰਹੇ ਸਨ ਪਰ ਹੁਣ ਇਸ ਯੋਜਨਾ ਦੇ ਤਹਿਤ ਪੁਲਸ ਜ਼ੀਰਕਪੁਰ, ਡੇਰਾਬੱਸੀ, ਏਅਰਪੋਰਟ ਰੋਡ, ਛੱਤ ਲਾਈਟ ਪੁਆਇੰਟ 'ਤੇ ਵੀ ਹਾਈਟੈੱਕ ਸੀ. ਸੀ. ਟੀ. ਵੀ. ਕੈਮਰੇ ਲਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਮੋਹਾਲੀ ਦੇ ਗੇੜੀ ਰੂਟ ਤੋਂ ਫੇਜ਼-3ਬੀ2 ਦੀ ਮਾਰਕਿਟ 'ਚ ਸੁਰੱਖਿਆ ਦੇ ਤੌਰ 'ਤੇ 12 ਸੀ. ਸੀ. ਟੀ. ਵੀ. ਕੈਮਰੇ ਲਗਵਾਉਣ ਜਾ ਰਹੀ ਹੈ।
ਦੱਸਣਯੋਗ ਹੈ ਕਿ ਜਿਹੜੇ ਕੈਮਰੇ ਲੱਗੇ ਹਨ, ਉਹ ਆਪਣੇ ਆਸ-ਪਾਸ ਦੇ ਕਈ ਮੀਟਰ ਦੇ ਇਲਾਕੇ 'ਤੇ ਨਜ਼ਰ ਰੱਖਣ 'ਚ ਬੇਹੱਦ ਸਮਰੱਥ ਹਨ। ਅਜਿਹੇ 'ਚ ਇਨ੍ਹਾਂ ਕੈਮਰਿਆਂ ਨੇ ਪੁਲਸ ਲਈ ਉਨ੍ਹਾਂ ਦੀ ਪੈਨੀ ਨਜ਼ਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 70 ਕੈਮਰੇ ਜ਼ੀਰਕਪੁਰ 'ਚ ਲਾਏ ਗਏ ਹਨ। ਡੇਰਾਬੱਸੀ 'ਚ ਲੱਗਣ ਵਾਲੇ ਕੈਮਰਿਆਂ 'ਤੇ ਵਿਭਾਗ 37 ਲੱਖ ਰੁਪਏ ਖ਼ਰਚ ਕਰ ਰਿਹਾ ਹੈ। ਡੇਰਾਬੱਸੀ 'ਚ ਲੱਗ ਰਹੇ ਕੈਮਰਿਆਂ ਦਾ ਕੰਟਰੋਲ ਸੈਂਟਰ ਵੀ ਡੇਰਾਬੱਸੀ ਪੁਲਸ ਥਾਣੇ 'ਚ ਹੀ ਬਣਾਇਆ ਜਾ ਰਿਹਾ ਹੈ।
ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ
NEXT STORY