ਖਰੜ (ਰਣਬੀਰ) : ਖਰੜ ’ਚ ਗਸ਼ਤ ਦੌਰਾਨ ਪੁਲਸ ਪਾਰਟੀ ਨਾਲ ਹੱਥੋਪਾਈ ਕਰਨ, ਗਾਲੀ-ਗਲੋਚ ਕਰਨ ਤੇ ਏ. ਐੱਸ. ਆਈ. ’ਤੇ ਡੰਡੇ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਖਰੜ ਦੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕੁੱਝ ਹੋਰ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪੀ. ਸੀ. ਆਰ. ਪਾਰਟੀ ਈਕੋ-31 ’ਚ ਤਾਇਨਾਤ ਹਨ ਅਤੇ ਉਨ੍ਹਾਂ ਦੇ ਨਾਲ ਏ. ਐੱਸ. ਆਈ. ਛਿੰਦਰ ਸਿੰਘ ਦੀ ਡਿਊਟੀ ਸੀ।
ਰਾਤ ਨੂੰ ਗਸ਼ਤ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਵਿਅਕਤੀਆਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਦੇ ਸਿਰ ਪਾੜ ਦਿੱਤੇ ਗਏ ਹਨ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਖੋਹ ਲਿਆ ਗਿਆ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੂੰ ਸ਼ੱਕੀ ਵਿਅਕਤੀਆਂ ਦੀ ਭਾਲ ਕਰਨ ਲਈ ਕਿਹਾ ਗਿਆ। ਜਦੋਂ ਪੁਲਸ ਟੀਮ ਔਰਾ ਸਿਟੀ ਨੇੜੇ ਪਹੁੰਚੀ ਤਾਂ ਉੱਥੇ ਦੋ ਗੱਡੀਆਂ ਖੜ੍ਹੀਆਂ ਮਿਲੀਆਂ। ਪੁਲਸ ਨੂੰ ਦੇਖਦਿਆਂ ਹੀ ਦੋਵੇਂ ਗੱਡੀਆਂ ਹਾਈਵੇ ਵੱਲ ਭੱਜਣ ਲੱਗੀਆਂ। ਇਨ੍ਹਾਂ ਵਿੱਚੋਂ ਚਿੱਟੇ ਰੰਗ ਦੀ ਗੱਡੀ ਮੌਕੇ ਤੋਂ ਫ਼ਰਾਰ ਹੋ ਗਈ, ਜਦਕਿ ਹਰੇ ਅਤੇ ਕਾਲੇ ਰੰਗ ਦੀ ਗੱਡੀ ਇਕ ਟਰੱਕ ਦੀ ਓਟ ’ਚ ਖੜ੍ਹੀ ਮਿਲੀ। ਇਸ ਗੱਡੀ ’ਚ ਪੰਜ ਤੋਂ ਛੇ ਵਿਅਕਤੀ ਮੌਜੂਦ ਸਨ। ਕੁਝ ਗੱਡੀ ਵਿੱਚ ਬੈਠੇ ਸਨ, ਜਦੋਂ ਕਿ ਬਾਕੀ ਬਾਹਰ ਖੜ੍ਹੇ ਹੋ ਕੇ ਸ਼ਰਾਬ ਪੀ ਰਹੇ ਸਨ ਅਤੇ ਰੌਲਾ ਪਾ ਰਹੇ ਸਨ।
ਗੁਰਦਾਸਪੁਰ ’ਚ ਡੇਂਗੂ ਦਾ ਕਹਿਰ: ਇਕੋ ਪਰਿਵਾਰ ਦੇ 5 ਜੀਅ ਲਪੇਟ ’ਚ, ਕਾਦਰੀ ਮੁਹੱਲੇ ਦੇ 11 ਘਰਾਂ ’ਚੋਂ ਮਿਲਿਆ ਲਾਰਵਾ
NEXT STORY