ਮੋਗਾ(ਅਜ਼ਾਦ)— ਜ਼ਿਲੇ ਦੇ ਥਾਣਾ ਅਜੀਤਵਾਲ ਦੀ ਪੁਲਸ ਨੇ ਨਜ਼ਾਇਜ਼ ਸ਼ਰਾਬ ਅਤੇ ਨਸ਼ੀਲੇ ਪਾਉੂਡਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨਾਂ ਦੇ ਖਿਲਾਫ ਐਕਸਾਈਜ਼ ਅਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹੌਲਦਾਰ ਲਛਮਣ ਸਿੰਘ ਨੇ ਦੱਸਿਆ ਕਿ ਉਨਾਂ ਨੇ ਚੂਹੜਚੱਕ ਦੇ ਕੋਲ ਗਸ਼ਤ ਦੌਰਾਨ ਸੁਖਦਰਸ਼ਨ ਸਿੰਘ ਨਿਵਾਸੀ ਪਿੰਡ ਡੱਲਾ ਹਾਲ ਅਬਾਦ ਬਹਾਦਰ ਨੂੰ ਕਾਬੂ ਕਰਕੇ ਉਸ ਦੇ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਖਿਲਾਫ ਥਾਣਾ ਅਜੀਤਵਾਲ 'ਚ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦਕਿ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਉਨਾਂ ਨੇ ਅਜੀਤਵਾਲ ਦੇ ਕੋਲ ਗਸਤ ਦੌਰਾਨ ਹਰਦੇਵ ਸਿੰਘ ਉਰਫ ਕਿੰਦਾ ਨਿਵਾਸੀ ਚੂਹੜਚੱਕ ਨੂੰ ਕਾਬੂ ਕਰਕੇ ਉਸ ਤੋਂ 80 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਦੇ ਖਿਲਾਫ ਥਾਣਾ ਅਜੀਤਵਾਲ 'ਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਕੇ ਭਰਾਵਾਂ ਦੀ ਸ਼ਰਮਨਾਕ ਕਰਤੂਤ ਜਾਣ, ਤੁਹਾਡੇ ਵੀ ਉੱਡ ਜਾਣਗੇ ਹੋਸ਼
NEXT STORY